ਪੰਜਾਬੀ ਜਾਗਰਣ ਟੀਮ, ਸੰਘੋਂਲ/ਖਮਾਣੋਂ: ਉੱਚਾ ਪਿੰਡ (ਸੰਘੋਲ) ਵਿਖੇ ਬਾਬਾ ਸੀਤਲ ਨਾਥ ਵੈਲਫੇਅਰ ਿਛੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਮਾਲਵਾ ਕੁਸ਼ਤੀ ਅਖਾੜਾ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਧਰਮਿੰਦਰ ਕੁਹਾਲੀ ਦੇ ਦਰਮਿਆਨ ਇੱਕ ਗਹਿਗੱਚਵੇਂ ਅਤੇ ਫਸਵੇਂ ਮੁਕਾਬਲੇ ਦੌਰਾਨ ਬਰਾਬਰ ਰਹੀ। ਪਹਿਲਵਾਨ ਕਾਲਾ ਅਤੇ ਬਿੱਲੂ ਪ੍ਰਧਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 200 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਨਾਂ੍ਹ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਨਾਜਰ ਖੇੜੀ, ਜੱਸੀ ਰਾਈਏਵਾਲ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਇਸ ਿਛੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਜਿਨਾਂ੍ਹ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਧਰਮਿੰਦਰ ਕੁਹਾਲੀ ਵਿਚਕਾਰ ਹੋਈ। ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਹੋਈ। ਗਹਿਗੱਚ ਮੁਕਾਬਲਾ ਹੋਇਆ ਅਖੀਰ ਵਿੱਚ 20 ਮਿੰਟ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਦੋਨੇ ਪਹਿਲਵਾਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਕਰ ਦਿੱਤਾ। ਦੂਸਰੀ ਝੰਡੀ ਦੀ ਕੁਸ਼ਤੀ ਰਵੀ ਰੌਣੀ ਅਤੇ ਗੋਲਡੀ ਚਮਕੌਰ ਸਾਹਿਬ ਦੇ ਦਰਮਿਆਨ ਵੀ ਬਰਾਬਰ ਰਹੀ। ਹੋਰ ਮੁਕਾਬਲੇ ਦੌਰਾਨ ਮੁਸ਼ਤਾਕ ਉੱਚਾ ਪਿੰਡ ਨੇ ਲਾਲੀ ਜਲੰਧਰ ਨੂੰ ਚਿੱਤ ਕੀਤਾ। ਇਸ ਦੰਗਲ ਵਿੱਚ ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ, ਅਵਤਾਰ ਸਿੰਘ ਰਿਆ ਮੈਂਬਰ ਐੱਸਪੀਜੀਸੀ, ਡਾ.ਜਗਦੀਪ ਸਿੰਘ, ਗੁਰਪ੍ਰਰੀਤ ਸਿੰਘ ਗੋਪੀ ਪੋਹਲੋਮਾਜਰਾ, ਡਾ. ਦੀਪਕਾ ਜੋਤੀ, ਜਥੇਦਾਰ ਗੁਰਮੀਤ ਸਿੰਘ ਨਾਨੋਵਾਲ, ਡਾ. ਨਰੇਸ਼ ਚੌਹਾਨ ਸਮਾਜਸੇਵੀ, ਕਸ਼ਮੀਰਾ ਸਿੰਘ ਬਿਲਾਸਪੁਰ, ਬਾਬਾ ਰਣਜੀਤ ਸਿੰਘ ਬਾਠਾ ਵਾਲੇ, ਬਹਾਦਰ ਸਿੰਘ ਸਾਬਕਾ ਸਰਪੰਚ, ਸ਼ਿਵ ਕਲਿਆਣ ਬਸਪਾ ਆਗੂ, ਬਲਵੀਰ ਸਿੰਘ ਐੱਸਐੱਚਓ, ਨੌਨਿਹਾਲ ਸਿੰਘ ਸਾਬਕਾ ਸਰਪੰਚ, ਧਰਮਵੀਰ ਸਿੰਘ ਇੰਸਪੈਕਟਰ, ਰਵਿੰਦਰ ਸਿੰਘ ਮਨੈਲਾ, ਕਾਕਾ ਘਡਾਣੀ ਕਾਂਗਰਸੀ ਆਗੂ, ਅਸ਼ੋਕ ਰਾਣਾ ਇੰਸਪੈਕਟਰ, ਗੁਰਦੀਪ ਘੁਮਾਣ, ਸੁਰਜੀਤ ਸਿੰਘ ਮਨਸੂਰਪੁਰj ਬਾਬਾ ਜਸਵੀਰ ਸਿੰਘ ਹਰਗਣਾ, ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦਰਸ਼ਨ ਸਿੰਘ ਬੁਰਜ ਆਰੇ ਵਾਲੇ, ਮੇਜਰ ਸਿੰਘ ਪਨੈਚਾ, ਗਿਆਨ ਸਿੰਘ ਗਰੇਵਾਲ, ਬਾਬਾ ਕਰਨੈਲ ਦਾਸ, ਅਮਰਦੀਪ ਸਿੰਘ ਬਾਠ, ਰਾਜਿੰਦਰ ਬਾਠ, ਪਰਦੀਪ ਯੂਐੱਸਏ, ਟੀਕੂ ਰਾਣਾ, ਮਨਦੀਪ ਬਾਠ, ਲੱਲਾ ਰੌਣੀ, ਚੰਨੀ ਖਾਨਪੁਰ, ਭੁਪਿੰਦਰ ਚੰਡੀਗੜ੍ਹ, ਪਿੰ੍ਸੀਪਲ ਡੋਗਰ ਖਾਨ, ਬਲਵੀਰ ਰਾਣਾ ਜੋਧਵਾਲ, ਹਰਪਾਲ ਸਿੰਘ ਰਾਣਾ, ਭੂਸ਼ਣ ਰਾਣਾ, ਵਿੱਕੀ ਰਾਣਾ, ਸੁਰਜੀਤ ਰਾਣਾ, ਕੁਲਵਿੰਦਰ ਸਿੰਘ ਚੌਂਕੀ ਇੰਚਾ: ਸੰਘੋਲ, ਚੰਨੀ ਖਾਨਪੁਰ, ਅਸ਼ੋਕ ਰਾਣਾ, ਧਰਮਵੀਰ ਸਿੰਘ ਪੰਜਾਬ ਪੁਲਿਸ, ਮੇਜਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਅੰਕਿਤ ਪੂਨੀਆਂ ਦਾ ਵਿਸ਼ੇਸ਼ ਤੌਰ ਤੇ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ।