style="text-align: justify;"> ਕੇਵਲ ਸਿੰਘ, ਅਮਲੋਹ : ਅਮਲੋਹ ਦੇ ਨਜ਼ਦੀਕੀ ਪਿੰਡ ਟਿੱਬੀ ਵਿਚ ਸਵੇਰੇ ਇਕ ਪਟਾਕਿਆ ਨਾਲ ਭਰੀ ਰੇਹੜੀ ਵਿਚ ਬਲਾਸਟ ਹੋ ਗਿਆ। ਬਲਾਸਟ ਵਿੱਚ ਇੱਕ ਦੀ ਮੌਤ ਤੇ ਰੇਹੜੀ ਚਾਲਕ ਜ਼ਖ਼ਮੀ ਹੋ ਗਿਆ।ਜਿਸ ਦਾ ਇਲਾਜ ਸਿਵਲ ਹਸਪਤਾਲ ਅਮਲੋਹ ਵਿਚ ਚਲ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਪਟਾਕੇ ਰੇਹੜੀ ਵਿਚ ਮਲੋਦ ਤੋਂ ਅਮਲੋਹ ਨੂੰ ਲੈ ਕੇ ਆ ਰਹੇ ਸਨ । ਜਿਥੇ ਰੇਹੜੀ ਚਕਨਾ ਚੂਰ ਹੋ ਗਈ ਉਥੇ ਹੀ ਨਜ਼ਦੀਕ ਘਰਾਂ ਵਿਚ ਕਾਫੀ ਨੁਕਸਾਨ ਹੋਇਆ।


ਰਸੋਈਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੁਝ ਘਰਾਂ ਦੇ ਦਰਵਾਜ਼ੇ ਵੀ ਨੁਕਸਾਨੇ ਗਏ ਅਤੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਦੂਸਰੇ ਘਰ ਵਿਚੋਂ ਮਿਲੀ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਜਾ ਜਾਂਚ ਸ਼ੁਰੂ ਕਰ ਦਿੱਤੀ।

Posted By: Sunil Thapa