ਪੱਤਰ ਪ੍ਰਰੇਰਕ, ਬੱਸੀ ਪਠਾਣਾਂ : ਪੁਲਿਸ ਨੇ ਬਿਨਾਂ ਲਾਇਸੰਸ ਪਟਾਕਿਆਂ ਨੂੰ ਸਟੋਰ ਕਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁਨੀਲ ਕੁਮਾਰ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਬੱਸੀ ਪਠਾਣਾ ਨੇ ਆਪਣੇ ਜਨਰਲ ਸਟੋਰ ਵਿੱਚ ਭਾਰੀ ਮਾਤਰਾ ਵਿੱਚ ਬਿਨਾਂ ਲਾਇਸੈਂਸ ਜਾਂ ਅਥਾਰਟੀ ਦੇ ਆਤਿਸ਼ਬਾਜੀ ਅਤੇ ਹੋਰ ਵੱਡੇ ਪਟਾਕੇ ਰਿਹਾਇਸ਼ੀ ਏਰੀਏ ਵਿੱਚ ਸਟੋਰ ਕੀਤੇ ਹੋਏ ਹਨ ਅਤੇ ਇਹ ਵਿਅਕਤੀ ਆਪਣੇ ਸਟੋਰ ਜਾਂ ਇਸ ਦੇ ਨੇੜੇ ਕੋਈ ਵੀ ਅੱਗ ਬੁਝਾਊ ਜੰਤਰ ਵੀ ਨਹੀਂ ਲਗਾਇਆ ਹੋਇਆ। ਸੂਚਨਾ ਦੇ ਆਧਾਰ 'ਤੇ ਏਐੱਸਆਈ ਪਰਮਜੀਤ ਸਿੰਘ ਵੱਲੋਂ ਚੌਂਕੀ ਬੱਸੀ ਪਠਾਣਾ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਉਕਤ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ।