ਪੱਤਰ ਪੇ੍ਰਰਕ,ਖਮਾਣੋਂ: ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਮਹਿਲਾ ਅਧਿਆਪਕਾ ਦੀ ਚੇਨ ਝਪਟਣ ਦੀ ਅਸਫਲ ਕੋਸ਼ਿਸ਼ ਕਰਨ 'ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਹਰਪ੍ਰਰੀਤ ਕੌਰ ਵਾਸੀ ਰਾਣਵਾਂ ਨੇ ਖਮਾਣੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 9 ਅਕਤੂਬਰ ਨੂੰ ਕਰੀਬ ਸਵੇਰੇ 9:10 ਵਜੇ ਲਿਟਲ ਐਂਜਲ ਸੀਨੀਅਰ ਸੈਕੰਡਰੀ ਸਕੂਲ ਸੰਘੋਲ ਵਿਖੇ ਰੋਜ਼ਾਨਾ ਦੀ ਤਰਾਂ੍ਹ ਡਿਊਟੀ 'ਤੇ ਆਈ, ਜਦੋਂ ਉਹ ਸਕੂਲ ਦੇ ਮੁੱਖ ਦਰਵਾਜ਼ੇ ਕੋਲ ਪੁੱਜੀ ਤਾਂ ਅਚਾਨਕ ਪਿੱਛੋਂ ਗਲ ਵਿਚ ਪਾਈ ਸੋਨੇ ਦੀ ਚੇਨੀ ਝਪਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕਦਮ ਆਪਣਾ ਬਚਾਅ ਕਰਦੇ ਹੋਏ ਪਿੱਛੇ ਦੇਖਿਆ ਕਿ ਇਕ ਮੋਨਾ ਨੌਜਵਾਨ ਜਿਸਦੇ ਸਿਰ 'ਤੇ ਟੋਪੀ ਪਾਈ ਹੋਈ ਸੀ ਅਤੇ ਮੂੰਹ 'ਤੇ ਮਾਸਕ ਪਹਿਨਿਆ ਹੋਇਆ ਸੀ। ਜੋ ਕਿ ਭੱਜ ਕੇ ਪਹਿਲਾਂ ਤੋਂ ਖੜ੍ਹੇ ਮੋਟਰਸਾਈਕਲ ਸਵਾਰ ਵਿਅਕਤੀ ਦੇ ਪਿੱਛੇ ਬੈਠ ਕੇ ਭੱਜ ਗਿਆ। ਜਿਸ ਦੌਰਾਨ ਉਹ ਮੋਟਰਸਾਈਕਲ ਦਾ ਨੰਬਰ ਨਹੀਂ ਪੜ੍ਹ ਸਕੀ। ਇਸ ਸਬੰਧੀ ਖਮਾਣੋਂ ਪੁਲਿਸ ਨੇ ਉਪਰੋਕਤ ਮਹਿਲਾ ਅਧਿਆਪਿਕਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੇਨੀ ਚੋਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।