Punjba news ਫਤਹਿਗੜ੍ਹ ਸਾਹਿਬ, ਜੇਐੱਨਐੱਨ : ਫਤਿਹਗੜ੍ਹ ਸਾਹਿਬ ਦੀਚੁੰਗੀ ਨੰਬਰ ਚਾਰ ਦੇ ਕੋਲ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਕਰੀਬ ਚੋਰ ਏਟੀਐੱਮ ਨੂੰ ਪੱਟ ਕੇ ਲੈ ਗਏ। ਏਟੀਐੱਮ ’ਚ ਕੁੱਲ 18 ਲੱਖ 88 ਹਜ਼ਾਰ ਰੁਪਏ ਸੀ। ਵਾਰਦਾਤ ਸਰਹਿੰਦ ਪੁਲਿਸ ਚੌਂਕੀ ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਹੀ ਸੀ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਉੱਠ ਰਹੇ ਹਨ। ਜਾਣਕਾਰੀ ਅਨੁਸਾਰ ਚੁੱਗੀ ਨੰਬਰ ਚਾਰ ਦੇ ਕੋਲ ਸਟੇਟ ਬੈਂਕ ਆਫ਼ ਇੰਡੀਆ ਦਾ ਏਟੀਐੱਮ ਹੈ।


ਸ਼ੁੱਕਰਵਾਰ ਸਵੇਰੇ ਕਰੀਬ ਤਿੰਨ ਵਜੇ ਕਾਲੇ ਰੰਗ ਦੀ ਇਕ ਵੱਡੀ ਗੱਡੀ ’ਚ ਤਿੰਨ ਲੋਕ ਆਏ। ਜਿਨ੍ਹਾਂ ਨੇ ਏਟੀਐੱਮ ਨੂੰ ਰੱਸੀ ਨਾਲ ਟੋਚਨ ਪਾ ਲਿਆ। ਟੋਚਨ ਨਾਲ ਏਟੀਐੱਮ ਨੂੰ ਗੱਡੀ ’ਚ ਰੱਖ ਕੇ ਫ਼ਰਾਰ ਹੋ ਗਏ। ਇਸ ਮਾਮਲੇ ’ਚ ਡੀਐੱਸਪੀ ਰਘਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਦੀ ਟੀਮ ਕਈ ਜ਼ਿਲ੍ਹਿਆਂ ’ਚ ਭੇਜੀ ਗਈ ਹੈ ਜੋ ਚੋਰਾਂ ਦਾ ਸੁਰਾਗ ਲੱਭ ਰਹੀ ਹੈ।


ਕੱਲ੍ਹ ਹੀ ਪਾਇਆ ਸੀ ਕੈਸ਼

ਬੈਂਕ ਮੈਨੇਜਰ ਅਨੁਸਾਰ ਏਟੀਐੱਮ ’ਚ ਪਹਿਲਾਂ ਚਾਰ ਲੱਖ ਦੇ ਕਰੀਬ ਕੈਸ਼ ਸੀ। ਵੀਰਵਾਰ ਨੂੰ ਹੀ ਇਸ ਨੂੰ ਫੁੱਲ ਕਰਦੇ ਹੋਏ 18 ਲੱਖ 88 ਹਜ਼ਾਰ ਰੁਪਏ ਪਾਏ ਗਏ ਸੀ। ਦੇਰ ਰਾਤ ਨੂੰ ਇਹ ਵਾਰਦਾਤ ਹੋ ਗਈ। ਜਿਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।

Posted By: Sarabjeet Kaur