ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਬਿਜਲੀ ਸਪਲਾਈ ਨਾ ਹੋਣ ਕਰਕੇ ਸਮੂਹ ਕਿਸਾਨ ਜਥੇਬੰਦੀਆਂ ਨੇ ਸਬ-ਡਵੀਜ਼ਨ ਚੌਰਵਾਲਾ ਵਿਖੇ ਸਰਹਿੰਦ-ਪਟਿਆਲਾ ਮਾਰਗ ਬੰਦ ਕਰਕੇ ਰੋਸ ਧਰਨਾ ਦਿੱਤਾ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੰਤਰ-ਮੰਤਰ ਚੌਕ ਦਿੱਲੀ ਵਿਖੇ ਕਾਂਗਰਸੀ ਲੀਡਰਾਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹੱਕਾਂ ਲਈ ਧਰਨਾ ਲਾਇਆ ਹੋਇਆ ਹੈ ਪਰ ਪੰਜਾਬ ਵਿਚ ਝੋਨਾ ਲਾਉਣ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਮਹਿਜ ਚਾਰ ਘੰਟੇ ਲਈ ਹੀ ਦਿੱਤੀ ਜਾ ਰਹੀ ਹੈ ਅਤੇ ਜੋ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਉਸਦਾ ਵੀ ਕੋਈ ਪੱਕਾ ਟਾਈਮ ਟੇਬਲ ਨਹੀਂ ਹੈ। ਕਿਸਾਨਾਂ ਨੂੰ ਝੋਨਾ ਲਾਉਣ ਵਿਚ ਭਾਰੀ ਮੁਸ਼ਕਲ ਆ ਰਹੀ ਹੈ। ਧਰਨੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੂਲੇਪੁਰ ਦੇ ਮੁਖੀ ਰਜਨੀਸ਼ ਸੂਦ, ਸਰਿੰਦਰ ਸਿੰਘ ਬੈਂਸ ਕਾਰਜਕਾਰੀ ਇੰਜੀਨੀਅਰ ਸਰਹਿੰਦ, ਅਰਵਿੰਦਰ ਕਮੁਾਰ ਉੱਪ-ਮੰਡਲ ਇੰਜੀਨੀਅਰ ਚੌਰਵਾਲਾ ਨੇ ਪਹੰੁਚ ਕੇ ਕਿਸਾਨਾਂ ਦੀ ਬਿਜਲੀ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਿਸਾਨ ਆਗੂ ਸੁਰਿੰਦਰ ਸਿੰਘ ਧਤੌਂਦਾ, ਹਰਪ੍ਰਰੀਤ ਸਿੰਘ ਨੌਲੱਖਾ, ਸਕਿੰਦਰ ਸਿੰਘ ਬਾਲਪੁਰ, ਨਰਿੰਦਰ ਸਿੰਘ ਬਾਲਪੁਰ, ਗੁਰਦੀਪ ਸਿੰਘ ਸਰਾਣਾ, ਵਰਿੰਦਰ ਸਿੰਘ ਧਤੌਦਾ, ਸਾਬਕਾ ਸਰਪੰਚ ਗੁਰਜੀਤ ਸਿੰਘ ਰੁੜਕੀ, ਬੇਅੰਤ ਸਿੰਘ ਰੁੜਕੀ, ਗੁਰਬੀਰ ਸਿੰਘ ਰੁੜਕੀ ਆਦਿ ਮੌਜੂਦ ਸਨ।