ਰਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਹਨੇਰੀ ਤੂਫਾਨ ਕਾਰਨ ਇਲਾਕੇ ਵਿਚ ਕਹਿਰ ਵਾਪਰਿਆ ਹੈ। ਪਿੰਡ ਸਾਨੀਪੁਰ ਨੇੜੇ ਤੇਜ਼ ਹਨੇਰੀ ਚੱਲਣ ਕਾਰਨ ਦਰੱਖ਼ਤ ਸੜਕ 'ਤੇ ਡਿੱਗ ਗਿਆ ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਥਾਣਾ ਸਰਹਿੰਦ ਦੀ ਸਬ-ਇੰਸਪੈਕਟਰ ਹਰਮਨਪ੍ਰਰੀਤ ਕੌਰ ਮੁਤਾਬਕ ਮਿ੍ਤਕ ਦੀ ਪਛਾਣ ਗੁਲਸ਼ਨ ਵਾਸੀ ਮੀਰਪੁਰ ਵਜੋਂ ਹੋਈ ਹੈ।

ਇਸੇ ਤਰ੍ਹਾਂ ਅਤਾਪੁਰ ਪਿੰਡ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਤੂਫਾਨ ਕਾਰਨ ਡੰਗਰਾਂ ਵਾਲੇ ਘਰ ਦਾ ਸ਼ੈੱਡ ਡਿੱਗ ਪਿਆ, ਇਸ ਨਾਲ ਤਿੰਨ ਗਊਆਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਮੁਸ਼ਕਲ ਨਾਲ ਬਾਕੀ ਗਊਆਂ ਨੂੰ ਕੱਢ ਕੇ ਜਾਨ ਬਚਾਈ ਜੋ ਜ਼ਖ਼ਮੀ ਹੋ ਗਈਆਂ, ਸਰਕਾਰ ਉਸ ਨੂੰ ਮੁਆਵਜ਼ਾ ਦੇਵੇ।

ਬਜ਼ੁਰਗ ਨੰਬਰਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਸ਼ੂ ਸ਼ੈੱਡ ਥੱਲੇ ਬੰਨ੍ਹੇ ਹੋਏ ਸਨ, ਤੂਫਾਨ ਦੇ ਨਾਲ ਸ਼ੈੱਡ ਉੱਡ ਗਿਆ, ਪਸ਼ੂ ਜ਼ਖ਼ਮੀ ਹੋ ਗਏ। ਪਿੰਡ ਅਤਾਪੁਰ ਦੇ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਨੂੰ ਮੁਆਵਜ਼ਾ ਦਿੱਤਾ ਜਾਵੇ। ਓਧਰ, ਪਸ਼ੂ ਪਾਲਣ ਵਿਭਾਗ ਨੇ ਤਿੰਨ ਡਾਕਟਰਾਂ ਦੀ ਟੀਮ ਬਣਾ ਦਿੱਤੀ ਹੈ ਜੋ ਪਸ਼ੂਆਂ ਦਾ ਪੋਸਟਮਾਰਟਮ ਕਰ ਕੇ ਰਿਪੋਰਟ ਵਾਰਸਾਂ ਨੂੰ ਦੇਵੇਗੀ। ਜ਼ਖ਼ਮੀ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।