ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਅਧਿਆਪਕ ਸੰਘਰਸ਼ਾਂ ਦੀ ਮੋਹਰੀ ਸਫਾਂ 'ਚ ਅਗਵਾਈ ਕਰਨ ਵਾਲੀ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਪੰਜਾਬ 'ਚ ਸੰਘਰਸ਼ੀਲ ਅਧਿਆਪਕ ਧਿਰਾਂ ਨਾਲ਼ ਕੀਤੀ ਗਈ ਸੂਬਾਈ ਏਕਤਾ ਨੂੰ ਬਲਾਕ ਪੱਧਰ ਤਕ ਲਾਗੂ ਕਰਦਿਆਂ ਪਾਤੜਾਂ ਬਲਾਕ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਇਸ 'ਚ ਰਾਜੀਵ ਕੁਮਾਰ ਨੂੰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਘੱਗਾ ਨੂੰ ਜਨਰਲ ਸਕੱਤਰ, ਹਰਬੰਸ ਲਾਲ ਨੂੰ ਪ੍ਰਰੈੱਸ ਸਕੱਤਰ, ਬਖਸ਼ੀਸ਼ ਸਿੰਘ ਨੂੰ ਖਜ਼ਾਨਚੀ ਤੇ ਬਲਜਿੰਦਰ ਸਿੰਘ, ਮੁਕੇਸ਼ ਕੁਮਾਰ ਨੂੰ ਬਲਾਕ ਕਮੇਟੀ ਮੈਂਬਰ ਚੁਣਿਆ ਗਿਆ। ਜ਼ਿਲਾ ਪ੍ਰਧਾਨ ਅਤਿੰਦਰਪਾਲ ਸਿੰਘ ਤੇ ਮੀਤ ਪ੍ਰਧਾਨ ਜਸਪਾਲ ਖਾਂਗ ਨੇ ਸੰਬੋਧਨ ਕੀਤਾ। ਜਥੇਬੰਦਕ ਪੁਨਰਗਠਨ ਮੌਕੇ ਪੁਰਾਣੀ ਪੈਨਸ਼ਨ ਪ੍ਰਰਾਪਤੀ ਫਰੰਟ ਤੋਂ ਜਗਤਾਰ ਅਤਾਲਾਂ ਸਮੇਤ ਜਗਜੀਤ ਸਿੰਘ, ਜੈਦੇਵ ਸ਼ਰਮਾ, ਵਿੱਕੀ ਬੰਗਾ, ਅੰਕੁਸ਼ ਕੁਮਾਰ, ਜਤਿੰਦਰ ਸਿੰਘ ਤੇ ਬਲਜੀਤ ਸਿੰਘ ਹਾਜ਼ਰ ਰਹੇ।