ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ

ਪੰਜਾਬ ਸਰਕਾਰ ਵਲੋਂ ਸੂਬੇ ਦਾ ਵਿਕਾਸ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਕੌਂਸਲਰ ਗੁਰਪ੍ਰਰੀਤ ਸਿੰਘ ਲਾਲੀ ਅਤੇ ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਤੋਂ ਖਾਲਸਾ ਸਕੂਲ ਦੇ ਖੇਡ ਮੈਦਾਨ ਤੱਕ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਲੱਗ ਰਹੀਆਂ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਯਤਨਾਂ ਸਦਕਾ ਸ਼ਹਿਰ ਵਿਚ ਸੀਵਰੇਜ ਪਾਉਣ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ, ਸਰਹਿੰਦ ਚੋਏ ਨੰੂ ਦੋਵੇਂ ਪਾਸੇ ਤੋਂ ਪੱਕੀਕਰਨ ਕਰਕੇ ਸੜਕ ਬਣਾਈ ਜਾ ਰਹੀ ਹੈ, ਚਨਾਰਥਲ ਨੰੂ ਸਬ ਤਹਿਸੀਲ ਬਣਾਇਆ ਗਿਆ ਹੈ, ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਆਸੇ-ਪਾਸੇ ਵਾਲੀਆਂ ਸੜਕਾਂ ਨੰੂ ਚੌੜਾ ਕਰਕੇ ਪੱਕੀਕਰਨ ਕੀਤਾ ਜਾ ਰਿਹਾ, ਸਿਵਲ ਹਸਪਤਾਲ ਵਿਚ ਬੱਚਿਆਂ ਤੇ ਅੌਰਤਾਂ ਦੇ ਇਲਾਜ ਲਈ ਵੱਖਰੀ ਵੱਡੀ ਬਿਲਡਿੰਗ ਬਣ ਰਹੀ ਹੈ। ਇਸੇ ਤਰ੍ਹਾਂ ਸ਼ਹਿਰ ਵਿਚ ਗਲੀਆਂ ਦੇ ਪੱਕੀਕਰਨ ਦਾ ਕੰਮ ਵੀ ਚੱਲ ਰਿਹਾ ਹੈ। ਜੋ ਵੀ ਵਿਕਾਸ ਕੰਮ ਹੋਏ ਹਨ ਉਹ ਕਾਂਗਰਸ ਸਰਕਾਰ ਵਿਚ ਹੀ ਹੋਏ ਹਨ, ਇਸੇ ਲਈ ਸਰਹਿੰਦ ਦੇ ਲੋਕਾਂ ਨੇ 19 ਕੌਂਸਲਰਾਂ ਨੰੂ ਭਾਰੀ ਬਹਮੱਤ ਨਾਲ ਜਿਤਾ ਕੇ ਕਾਂਗਰਸ ਪਾਰਟੀ ਨੰੂ ਹੋਰ ਮਜ਼ਬੂਤ ਕੀਤਾ ਹੈ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਵਿਕਾਸ ਕੰਮਾਂ 'ਤੇ ਮੋਹਰ ਲਗਾਈ ਹੈ। ਇਸ ਮੌਕੇ ਪ੍ਰਵੀਨ ਰਾਣੀ ਕੌਂਸਲਰ, ਮਹਿੰਦਰ ਸਿੰਘ ਮਾਨ, ਸੁਖੀ ਠੇਕੇਦਾਰ, ਕੁਲਦੀਪ ਖੰਜੂੜਾ, ਕਿਰਪਾਲ ਸਿੰਘ, ਭਗਤ ਰਾਮ, ਓਮ ਪ੍ਰਕਾਸ਼,ਰਿੱਕੀ ਵਾਲੀਆ ਆਦਿ ਮੌਜੂਦ ਸਨ।