ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਸੜਕਾਂ ਦੀ ਕਾਇਆ ਕਲਪ ਕਰਨ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਮਸ਼ਾਨ ਘਾਟ ਚੌਂਕ ਤੋਂ ਵਾਇਆ ਅਮਨ ਕਲੋਨੀ, ਬੈਂਕ ਕਲੋਨੀ ਤੋਂ ਪੁਰਾਣੇ ਓਵਰ ਬਿ੍ਜ਼ ਸਰਹਿੰਦ ਨੂੰ ਜਾਂਦੀ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਕਰੀਬ 25 ਲੱਖ ਰੁਪਏ ਖਰਚ ਕੇ ਵਿਸ਼ੇਸ਼ ਮੁਰੰਮਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਰਿਪੇਅਰ ਹੋਣ ਨਾਲ ਲੋਕਾਂ ਦੀ ਸਾਲਾਂ ਬੱਧੀ ਮੰਗ ਮੰਗ ਪੂਰੀ ਹੋਈ ਹੈ। ਇਹ ਸੜਕ ਅਮਨ ਕਾਲੋਨੀ,ਬੈਂਕ ਕਾਲੋਨੀ, ਛੋਟਾ ਬ੍ਰਾਹਮਣ ਮਾਜਰਾ ਏਰੀਆ ਨੂੰ ਜੋੜਦੀ ਹੈ ਅਤੇ ਇਸ ਸੜਕ ਵਿਚੋਂ ਅਨਾਜ ਮੰਡੀ ਨੂੰ ਵੀ ਸੜਕ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਾਸ਼ ਸੂਦ, ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਸਾਬਕਾ ਕੌਂਸਲਰ ਸੁੰਦਰ ਲਾਲ, ਅੰਮਿ੍ਤਪਾਲ ਸਿੰਘ ਜੱਗੀ, ਗੁਰਸ਼ਰਨ ਸਿੰਘ ਬਿੱਟੂ, ਮਨਦੀਪ ਸਿੰਗਲਾ, ਸਰਪੰਚ ਰਾਜਵਿੰਦਰ ਸਿੰਘ ਲਾਡੀ, ਪ੍ਰਦੀਪ ਨੰਦਾ, ਕੁਲਜੀਤ ਸਿੰਘ ਮਾਲੀ, ਬਲਦੇਵ ਚੰਦ, ਕਪਤਾਨ ਸਿੰਘ, ਮਦਨ ਗੋਪਾਲ ਵਰਮਾ, ਕੁਲਵਿੰਦਰ ਸਿੰਘ ਟਿਵਾਣਾ, ਨਰਿੰਦਰ ਕੁਮਾਰ ਮੌਜੂਦ ਸਨ।