ਸਟਾਫ਼ ਰਿਪੋਰਟਰ,ਫ਼ਤਹਿਗੜ੍ਹ ਸਾਹਿਬ : ਵਿਧਾਇਕ ਕੁਲਜੀਤ ਸਿੰਘ ਲਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰਰੋਗਰਾਮ ਦੇ ਦੂਜੇ ਪੜਾਅ ਦੌਰਾਨ ਜਿੱਥੇ ਸੂਬੇ ਦੇ ਬਾਕੀ ਪਏ ਕੰਮਾਂ ਨੂੰ ਨੇਪਰੇ ਚਾੜਿਆ ਜਾਵੇਗਾ ਉੱਥੇ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਲੋਂ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਸਰਹਿੰਦ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਅਤੇ ਇੱਥੋਂ ਦੇ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ. ਨਾਗਰਾ ਦਿਆਲਪੁਰੀ ਮੁਹੱਲਾ ਸਰਹਿੰਦ ਸ਼ਹਿਰ ਦੇ ਵਾਰਡ ਨੰਬਰ 16 ਵਿਖੇ ਧਰਮਸ਼ਾਲਾ ਦੀ ਉਸਾਰੀ ਸਮੇਤ ਜਨਤਕ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਪੱਜੇ ਸਨ। ਉਨ੍ਹਾਂ ਇਸ ਦੌਰਾਨ ਬ੍ਰਾਹਮਣ ਮਾਜਰਾ ਸਰਹਿੰਦ ਦੇ ਵਾਰਡ ਨੰਬਰ 4 ਵਿਖੇ ਲਗਭਗ 27 ਲੱਖ ਦੀ ਲਾਗਤ ਨਾਲ ਰਵੀਦਾਸ ਧਰਮਸ਼ਾਲਾ ਤੇ ਮੰਦਰ ਅਤੇ ਸਰਕਾਰੀ ਹਾਈ ਸਕੂਲ ਦੇ ਨਾਲ ਦੀਆਂ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਸ. ਨਾਗਰਾ ਨੇ ਕਿਹਾ ਕਿ ਅੱਜ ਦਾ ਦਿਨ ਸਰਹਿੰਦ ਸ਼ਹਿਰ ਦੇ ਲੋਕਾਂ ਲਈ ਵਿਸ਼ੇਸ਼ ਖੁਸ਼ੀ ਲੈ ਕੇ ਆਇਆ ਹੈ ਕਿਉਂਕਿ ਲੋਕਾਂ ਦੀਆਂ ਜੋ ਪਿਛਲੇ ਸਾਢੇ ਤਿੰਨ ਸਾਲ ਤੋਂ ਮੰਗਾਂ ਸਨ ਉਨ੍ਹਾਂ ਨੂੰ ਇਸ ਪ੍ਰਰਾਜੈਕਟ ਅਧੀਨ ਪੂਰਾ ਕੀਤਾ ਜਾਵੇਗਾ ਤੇ ਲੋਕਾਂ ਦੀ ਕੋਈ ਵੀ ਮੰਗ ਅਧੂਰੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਰਾਜੈਕਟ ਅਧੀਨ ਜਿੱਥੇ ਲੋਕਾਂ ਨੂੰ 24 ਘੰਟੇ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਮੁਢਲੀ ਸੁਵਿਧਾ ਲਈ 100 ਕਰੋੜ ਰੁਪਏ ਦਾ ਪ੍ਰਰਾਜੈਕਟ ਸ਼ਹਿਰ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ ਜੋ ਕਿ ਛੇਤੀ ਹੀ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੂੜੇ ਦੀ ਸੁਚੱਜੀ ਸੰਭਾਲ ਲਈ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ 'ਤੇ ਦੂਸਰੀ ਪਾਰਟੀ ਦਾ ਪ੍ਰਧਾਨ ਸੀ ਜਿਸ ਕਾਰਨ ਸ਼ਹਿਰ ਵਿਕਾਸ ਪੱਖੋਂ ਉਪਰ ਨਹੀਂ ਉਠ ਸਕਿਆ ਪ੍ਰੰਤੂ ਹੁਣ ਪ੍ਰਸ਼ਾਸ਼ਕ ਲਗਾਉਣ ਨਾਲ ਨਗਰ ਕੌਂਸਲ ਦੇ ਸਾਰੇ ਕੰਮ ਵਾਰੀ-ਵਾਰੀ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ.ਨਾਗਰਾ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਵਿਚ ਪਹਿਲਾਂ ਹੀ 100 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ ਅਤੇ ਇਸ ਪ੍ਰਰਾਜੈਕਟ ਅਧੀਨ ਪੀਣ ਵਾਲਾ ਪਾਣੀ,ਗਲੀਆਂ ਨਾਲੀਆਂ ਪੱਕੀਆਂ ਕਰਨ ਤੇ ਸਟਰੀਟ ਲਾਈਟਾਂ ਦਾ ਕੰਮ ਕੀਤਾ ਜਾਵੇਗਾ ਅਤੇ ਹੁਣ ਸ਼ਹਿਰ ਵਿਚ ਪੰਜ ਕਰੋੜ ਨਾਲ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਸਰਹਿੰਦ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਸੁਭਾਸ਼ ਸੂਦ,ਐੱਸਡੀਐੱਮ. ਡਾ. ਸੰਜੀਵ ਕੁਮਾਰ,ਕਾਰਜ ਸਾਧਕ ਅਫਸਰ ਗੁਰਪਾਲ ਸਿੰਘ,ਅਸ਼ੋਕ ਸੂਦ,ਜਗਜੀਤ ਕੋਕੀ,ਨਰਿੰਦਰ ਕੁਮਾਰ ਪਿ੍ਰੰਸ,ਪਰਮਵੀਰ ਟਿਵਾਣਾ,ਗੁਰਜੀਤ ਲੌਂਗੀ,ਹਨੀ ਭਾਰਦਵਾਜ,ਯਸ਼ਪਾਲ ਲਹੌਰੀਆ,ਅਨਿਲ ਗੁਪਤਾ,ਨੇਕ ਚੰਦ,ਕ੍ਰਿਸ਼ਨ ਕੁਮਾਰ ਨੋਨੀ,ਗੁਰਪ੍ਰਰੀਤ ਕੈੜੇ,ਰਾਜੀਵ ਸ਼ਰਮਾ,ਕੁਲਦੀਪ ਸਿੰਘ, ਜੀਤ ਸਿੰਘ,ਮਹੇਸ਼ ਕੁਮਾਰ,ਠੇਕੇਦਾਰ ਅਮਨਜੋਤ ਮਾਵੀ,ਸਾਹਿਲ ਬਾਵਾ, ਕੁਲਵੰਤ ਸਿੰਘ ਬਾਵੀ,ਸਾਹਿਲ ਮਹਿਰਾ,ਪ੍ਰਧਾਨ ਲਾਭ ਸਿੰਘ,ਭਗਵਾਨ ਸਿੰਘ ਆਦਿ ਮੌਜੂਦ ਸਨ।