ਕੇਵਲ ਸਿੰਘ,ਅਮਲੋਹ : ਦੇਸ ਭਗਤ ਯੂਨੀਵਰਸਿਟੀ ਵਿਖੇ 71ਵਾਂ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਡੀਬੀਯੂ ਦੇ ਸਕੂਲ ਆਫ ਲੀਗਲ ਸਟੱਡੀਜ਼ ਵੱਲੋਂ ਜਾਗਰੂਕਤਾ ਪ੍ਰਰੋਗਰਾਮ ਕਰਵਾਇਆ ਗਿਆ। ਭਾਰਤੀ ਸੰਵਿਧਾਨ 'ਤੇ ਇਕ ਦਸਤਾਵੇਜੀ ਫਿਲਮ ਪ੍ਰਦਰਸ਼ਿਤ ਕੀਤੀ ਗਈ ਤਾਂ ਕਿ ਦਰਸ਼ਕਾਂ ਨੂੰ ਸੰਵਿਧਾਨ ਅਤੇ ਇਸ ਦੀਆਂ ਪ੍ਰਮੁੱਖ ਵਿਸੇਸ਼ਤਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਵਿਆਪਕ ਪਾਠ ਕੀਤਾ। ਡਾ.ਜੋਰਾ ਸਿੰਘ ਚਾਂਸਲਰ, ਡਾ. ਤੇਜਿੰਦਰ ਕੌਰ, ਪ੍ਰਰੋ-ਚਾਂਸਲਰ ਦੇਸ ਭਗਤ ਯੂਨੀਵਰਸਿਟੀ ਨੇ ਕਿਹਾ ਕਿ ਇਹ ਦਿਨ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਭੀਮ ਰਾਓ ਅੰਬੇਦਕਰ ਦੇ ਆਰਕੀਟੈਕਟ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ।