ਗੁਰਚਰਨ ਸਿੰਘ ਜੰਜੂਆ, ਅਮਲੋਹ : ਦੇਸ਼ ਭਗਤ ਯੂਨੀਵਰਸਿਟੀ 'ਚ ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਨੇ 23 ਜੂਨ 2022 ਨੂੰ ਮਹਾਪ੍ਰਗਿਆ ਸੈਮੀਨਾਰ ਹਾਲ ਵਿਖੇ ਬੀਡੀਐੱਸ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਲਈ 'ਚਿੱਟੇ ਕੋਟ ਦੀ ਰਸਮ ਅਤੇ ਐਂਟੀ-ਰੈਗਿੰਗ ਗੈਸਟ ਲੈਕਚਰ' ਕਰਵਾਇਆ। ਇਸ ਸਮਾਰੋਹ ਦਾ ਉਦੇਸ਼ ਬੀਡੀਐੱਸ ਦੇ ਵਿਦਿਆਰਥੀਆਂ ਦਾ ਸੁਆਗਤ ਕਰਨਾ ਅਤੇ ਸਮਾਜ ਦੀ ਸੇਵਾ ਕਰਨ ਲਈ ਪੇ੍ਰਿਤ ਕਰਨਾ ਸੀ। ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਸਿਹਤਮੰਦ ਤਰੀਕੇ ਨਾਲ ਨਜਿੱਠਣ ਬਾਰੇ ਦੱਸਣਾ ਸੀ। ਡਾ. ਸੁਨੀਲ ਮੱਲ੍ਹਣ, ਡਾ.ਵਿਕਰਮ ਬਾਲੀ ਅਤੇ ਡਾ. ਅਜੀਤ ਪਾਲ ਨੇ ਚਾਂਸਲਰ ਡਾ.ਜ਼ੋਰਾ ਸਿੰਘ ਅਤੇ ਹੋਰ ਪਤਵੰਤਿਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਡਾ. ਜ਼ੋਰਾ ਸਿੰਘ ਅਤੇ ਹੋਰ ਪਤਵੰਤਿਆਂ ਨੇ ਸ਼ਮਾਂ੍ਹ ਰੌਸ਼ਨ ਕੀਤੀ, ਜਿਸ ਤੋਂ ਬਾਅਦ ਸਰਸਵਤੀ ਵੰਦਨਾ ਅਤੇ ਦੇਸ਼ ਭਗਤ ਯੂਨੀਵਰਸਿਟੀ ਦਾ ਗੀਤ ਗਾਇਆ ਗਿਆ। ਡਾ.ਜ਼ੋਰਾ ਸਿੰਘ ਨੇ ਬੀਡੀਐੱਸ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨਾਂ੍ਹ ਦੇ ਨਵੇਂ ਸਫ਼ਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨਾਂ੍ਹ ਕਿਹਾ ਕਿ ਚਿੱਟਾ ਕੋਟ ਪਹਿਨਣਾ ਕਿੱਤੇ ਅਤੇ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਯੂਨੀਵਰਸਿਟੀ ਇਸ ਨਵੇਂ ਸਫ਼ਰ ਵਿੱਚ ਹਰ ਕਦਮ ਤੇ ਉਨਾਂ੍ਹ ਦੇ ਨਾਲ ਹੈ। ਡਾ: ਸੁਨੀਲ ਮੱਲ੍ਹਣ ਨੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਵਿੱਚ ਨਿੱਘਾ ਸਵਾਗਤ ਕੀਤਾ। ਡਾ.ਗੁਰਸੰਦੀਪ ਕੌਰ, ਡਾ.ਜਸਲੀਨ ਅਰੋੜਾ, ਡਾ.ਅਵਰਿੰਦਰ ਬਾਜਵਾ, ਡਾ.ਵੇਦਿਕਾ ਅਤੇ ਡਾ. ਚਿੱਤਰਾ ਇਸ ਸਮਾਗਮ ਦੇ ਸਰੋਤੇ ਸਨ। ਇਸ ਤੋਂ ਬਾਅਦ ਪਤਵੰਤਿਆਂ ਅਤੇ ਫੈਕਲਟੀ ਵੱਲੋਂ ਬੀਡੀਐੱਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਚਿੱਟੇ ਕੋਟ ਦੇ ਕੇ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਗਈ। ਡੈਂਟਲ ਕੌਂਸਲ ਆਫ ਇੰਡੀਆ ਦੇ ਮੈਂਬਰ ਡਾ.ਸਚਿਨ ਦੇਵ ਮਹਿਤਾ ਨੇ ਐਂਟੀ ਰੈਗਿੰਗ ਬਾਰੇ ਵੱਡਮੁੱਲੇ ਸੁਝਾਅ ਦਿੱਤੇ। ਬੀਡੀਐਸ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਐਂਟੀ ਰੈਗਿੰਗ ਤੇ ਸਟੇਜ ਤੇ ਇਕ ਨਾਟਕ ਪੇਸ਼ ਕੀਤਾ ਗਿਆ ਜਿਸਦੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨਾਂ੍ਹ ਨੇ ਐਂਟੀ-ਰੈਗਿੰਗ ਅਤੇ ਅਜਿਹੀ ਸਥਿਤੀ ਨਾਲ ਨਜਿੱਠਣ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ। ਡਾ.ਵਿਕਰਮ ਬਾਲੀ ਨੇ ਅੰਤ ਵਿੱਚ ਸਬ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।