ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਡਿਪੂ ਹੋਲਡਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਸਾਖਾ ਸਿੰਘ ਦੀ ਅਗਵਾਈ 'ਚ ਸਰਹਿੰਦ ਵਿਖੇ ਹੋਈ। ਮੀਟਿੰਗ 'ਚ ਸਰਬਸੰਮਤੀ ਨਾਲ ਕਈ ਅਹਿਮ ਫੈਸਲੇ ਲਏ ਗਏ। ਵਿਸਾਖਾ ਸਿੰਘ ਨੇ ਦੱਸਿਆ ਸਰਬਸੰਮਤੀ ਨਾਲ ਯੂਨੀਅਨ ਵੱਲੋਂ ਬਲਾਕ ਸਰਹਿੰਦ ਦੇ ਪੰਜ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ 'ਚ ਪਵਨ ਕੁਮਾਰ ਅਜਨਾਲੀ ਨੂੰ ਪ੍ਰਧਾਨ, ਰਜਿੰਦਰ ਕੁਮਾਰ ਪੱਪੂ ਖਜ਼ਾਨਚੀ, ਜਗਜੀਵਨ ਸਿੰਘ ਸਕੱਤਰ, ਨਿਰਮਲ ਸਿੰਘ ਵਾਈਸ ਪ੍ਰਧਾਨ, ਨਵੀਨ ਕੁਮਾਰ ਜਨਰਲ ਸੈਕਟਰੀ, ਸੁਦਰਸ਼ਨ ਸਿੰਘ ਅਤੇ ਸਰਬਜੀਤ ਸਿੰਘ ਨੂੰ ਮੈਂਬਰ ਥਾਪਿਆ ਗਿਆ। ਨਵ ਨਿਯੁਕਤ ਅਹੁਦੇਦਰਾਂ ਨੇ ਭਰੋਸਾ ਦਿੱਤਾ ਕਿ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਮੀਟਿੰਗ ਉਪਰੰਤ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹੁਣ ਡਿਪੂ ਹੋਲਡਰ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਪ੍ਰਧਾਨ ਮੰਤਰੀ ਗ.ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਕਣਕ ਦੀ ਵੰਡ ਉਦੋਂ ਤਕ ਨਹੀਂ ਕਰਨਗੇ ਜਦੋਂ ਤੱਕ ਸਰਕਾਰ ਉਨਾਂ੍ਹ ਦੀਆਂ ਮੰਗਾਂ ਨਹੀਂ ਮੰਨ ਲੈਂਦੀ। ਇਸ ਮੌਕੇ ਨਵੀਨ ਕੁਮਾਰ, ਨਿਰਮਲ ਸਿੰਘ, ਗੁਰਦਾਸ ਸਿੰਘ, ਹਜ਼ਾਰਾ ਸਿੰਘ, ਜਸਬੀਰ ਸਿੰਘ, ਰਾਮ ਰੱਖਾ, ਤਰਲੋਕ ਸਿੰਘ, ਕ੍ਰਿਸ਼ਨ ਸਿੰਘ, ਦਲਵੀਰ ਸਿੰਘ, ਰੁਪਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਕਸ਼ਮੀਰੀ ਲਾਲ ਸਿੱਧੁਪੁਰ,ਸੰਪੂਰਨ ਸਿੰਘ ਪੰਜੋਲਾ ਆਦਿ ਮੌਜੂਦ ਸਨ।