ਕੇਵਲ ਸਿੰਘ,ਅਮਲੋਹ: ਵਾਰਡ ਨੰਬਰ-7 ਬੀਰ ਅਕੈਡਮੀ ਅਮਲੋਹ ਵਿਖੇ ਡਰਾਈ ਡੇਅ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਮਲੋਹ ਦੀ ਟੀਮਾਂ ਵਲੋਂ ਸਿਵਲ ਸਰਜਨ ਡਾ.ਸੁਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਨਗਰ ਕੌਂਸਲ ਦੀ ਪ੍ਰਧਾਨ ਕਿਰਨ ਸੂਦ ਅਤੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੇ ਸਹਿਯੋਗ ਸਦਕਾ ਵਾਰਡ ਵਿੱਚ ਘਰ ਘਰ ਜਾ ਕੇ ਫਰਿੱਜ਼ਾਂ ਅਤੇ ਕੂਲਰਾਂ ਦੀ ਚੈਕਿੰਗ ਕੀਤੀ ਗਈ,ਜਿੱਥੇ ਵੀ ਲਾਰਵਾ ਮਿਲਿਆ ਉਨ੍ਹਾਂ ਦੇ ਚਾਲਾਨ ਵੀ ਕੱਟੇ ਗਏ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਕਿ ਜਿੱਥੇ ਵੀ ਇੱਕ ਹਫਤੇ ਤੋਂ ਵੱਧ ਸਾਫ ਪਾਣੀ ਖੜ੍ਹਾ ਰਹਿੰਦਾ ਹੈ ਉਸ ਵਿੱਚ ਡੇਂਗੂ ਦਾ ਮੱਛਰ ਅੰਡੇ ਦਿੰਦਾ ਹੈ ਜਿਸ ਤੋਂ ਲਾਰਵਾ ਪੈਂਦਾ ਹੋ ਕੇ ਮੱਛਰ ਬਣ ਜਾਂਦਾ ਹੈ। ਇਹ ਲਾਰਵਾ ਘਰ ਅੱਗੇ ਰੱਖੇ ਜਾਨਵਰਾਂ ਵਾਸਤੇ ਭਾਂਡੇ, ਛੱਤਾਂ 'ਤੇ ਪਏ ਟਾਇਰਾਂ, ਟੁੱਟੇ ਭਾਂਡੇ ਅਤੇ ਫਰਿੱਜਾਂ ਦੀਆਂ ਬੈਕ ਸਾਈਡ ਵਾਲੀਆਂ ਬਾਲਟੀਆਂ ਵਿੱਚ ਪੈਦਾ ਹੁੰਦਾ ਹੈ। ਇਸ ਮੌਕੇ ਤੇਜਾ ਸਿੰਘ, ਮੋਹਣ ਸਿੰਘ ,ਮਨਦੀਪ ਸਿੰਘ, ਨਿਰਭੈ ਸਿੰਘ , ਸੰਦੀਪ ਸਿੰਘ, ਮਨਦੀਪ ਸਿੰਘ ਮੌਜੂਦ ਸਨ।