ਪੱਤਰ ਪ੍ਰਰੇਰਕ,ਮੰਡੀ ਗੋਬਿੰਦਗੜ੍ਹ : ਸਿਹਤ ਵਿਭਾਗ ਤੇ ਨਗਰ ਕੌਂਸਲ ਵਲੋਂ ਡਰਾਈ ਡੇਅ ਮੁਹਿੰਮ ਤਹਿਤ ਮੱਛਰ ਦਾ ਲਾਰਵਾ ਮਿਲਣ ਵਾਲੇ 31 ਘਰਾਂ ਦੇ ਚਲਾਨ ਕੀਤੇ ਗਏ। ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪੰਕਜ਼ ਸ਼ੋਰੀ, ਸੰਦੀਪ ਕੁਮਾਰ ਅਤੇ ਸਿਹਤ ਵਿਭਾਗ ਦੇ ਅਸਿਸਟਂੈਟ ਮਲੇਰੀਆ ਅਫ਼ਸਰ ਨਰਿੰਦਰ ਸਿੰਘ, ਸਿਹਤ ਇੰਸਪੈਕਟਰ ਹਰਮਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਰਾਮ ਨਗਰ ਵਿਖੇ ਘਰ-ਘਰ ਜਾ ਕੇ ਡਰਾਈ ਡੇਅ ਤਹਿਤ ਸਰਵੇ ਅਤੇ ਕਾਰਵਾਈ ਕੀਤੀ ਗਈ ਅਤੇ ਮੌਕੇ 'ਤੇ ਕੂਲਰਾਂ, ਫਰਿਜ਼ਾਂ ਦੀਆਂ ਟਰੇਆਂ, ਗਮਲਿਆਂ, ਟਾਇਰਾਂ, ਟੁੱਟੇ ਭੱਜੇ ਸਾਮਾਨ ਜਿੱਥੇ ਵੀ ਪਾਣੀ ਖੜ੍ਹਦਾ ਸੀ ਖਾਲੀ ਕਰਵਾਏ ਗਏ। ਇਸ ਤੋਂ ਇਲਾਵਾ ਲਾਰਵੇ ਮਿਲਣ ਵਾਲੇ 31 ਘਰਾਂ ਦੇ ਚਲਾਨ ਵੀ ਕੀਤੇ ਗਏ। ਉਨ੍ਹਾਂ ਮੁਹੱਲਾ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ ਅਤੇ ਪੰਫਲੈਂਟ ਵੀ ਵੰਡੇ ਗਏ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਡੇਂਗੂ, ਚਿਕਨਗੁਣੀਆਂ ਅਤੇ ਮਲੇਰੀਆ ਆਦਿ ਬਿਮਾਰੀਆਂ ਤੋਂ ਬਚਾਓ ਲਈ ਮੱਛਰ ਨੂੰ ਵਧਣ ਤੋਂ ਰੋਕਣ ਲਈ ਸਹਿਯੋਗ ਦਿੱਤਾ ਜਾਵੇ ਅਤੇ ਘਰਾਂ ਵਿਚ ਦਿਨ ਵੇਲੇ ਵੀ ਆਲ-ਆਊਟ ਚਲਾ ਕੇ ਰੱਖੀ ਜਾਵੇ ਅਤੇ ਘਰਾਂ ਦੇ ਆਸ-ਪਾਸ ਪਾਣੀ ਨਾ ਖੜ੍ਹਨ ਦਿੱਤਾ ਜਾਵੇ, ਛੱਤ 'ਤੇ ਟਾਇਰ, ਪਲਾਸਟਿਕ ਦਾ ਸਾਮਾਨ, ਟੁੱਟੇ ਗਮਲੇ ਆਦਿ ਨਾ ਰੱਖੇ ਜਾਣ, ਜਿੱਥੇ ਵੀ ਪਾਣੀ ਖੜ੍ਹਦਾ ਹੈ ਅਤੇ ਕੂਲਰਾਂ ਵਿਚੋਂ ਪਾਣੀ ਨੂੰ ਹਫ਼ਤਾਵਰੀ ਬਦਲਿਆ ਜਾਵੇ, ਅਤੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਢਕ ਕੇ ਰੱਖੀਆਂ ਜਾਣ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਸੋਮਨਾਥ, ਜਸਵਿੰਦਰ ਸਿੰਘ ਬਰੌਂਗਾ ਜ਼ੇਰ, ਰਵੀਇੰਦਰ ਸਿੰਘ ਲੱਖਾ ਸਿੰਘ ਵਾਲਾ, ਹਰਦੀਪ ਸਿੰਘ ਤੰਗਰਾਲਾ, ਨਰਪਿੰਦਰ ਸਿੰਘ ਖਨਿਆਣ,ਮਨਦੀਪ ਕੌਰ, ਕੁਲਦੀਪ ਸਿੰਘ, ਜਸਵੀਰ ਸਿੰਘ ਆਦਿ ਮੌਜੂਦ ਸਨ।