ਪੰਜਾਬੀ ਜਾਗਰਣ ਟੀਮ, ਫਤਹਿਗੜ੍ਹ ਸਾਹਿਬ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਂਝੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਪਿੰਡ ਟੌਹੜਾ ਵਿਖੇ ਹਰਮੇਲ ਸਿੰਘ ਟੌਹੜਾ ਦੀ ਅਗਵਾਈ ਵਿਚ ਪੰਥਕ ਆਗੂਆਂ ਨੇ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਾਹਿਬ ਪਿੰਡ ਟੌਹੜਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਉੁਚੇਚੇ ਤੌਰ ’ਤੇ ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਸਮੇਤ ਵੱਖ-ਵੱਖ ਪੰਥਕ ਆਗੂਆਂ ਅਤੇ ਪੰਥ ਦਰਦੀਆਂ ਨੇ ਹਿੱਸਾ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਕੱਤਰਤਾ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਸਾਂਝੇ ਰੂਪ ਵਿਚ ਮਨਾਈ ਜਾਵੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਤ ਕਰਦਿਆਂ ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਭਾਈ ਅੰਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਤੋਂ ਕੋਹਾਂ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਲੈ ਕੈ ਜਾਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨੌਜਵਾਨਾਂ ਦਾ ਕਸੂਰ ਸੀ ਤਾਂ ਪੰਜਾਬ ਪੁਲਿਸ ਉਨ੍ਹਾਂ ਦੀ ਗਿ੍ਫਤਾਰੀ ਕਰ ਕੇ ਪੰਜਾਬ ਦੀਆਂ ਅਦਾਲਤਾਂ ਰਾਹੀਂ ਜੇਲ੍ਹਾਂ ਵਿਚ ਵੀ ਰੱਖ ਸਕਦੀ ਸੀ, ਪ੍ਰੰਤੂ ਜਾਣ ਬੁੱਝ ਕੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਿ੍ਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਉਤੇ ਨੈਸ਼ਨਲ ਸਕਿਉਰਟੀ ਐਕਟ ਲਾਗੂ ਕਰਨਾ ਸਿੱਖਾਂ ਨੂੰ ਦੇਸ਼ਧ੍ਰੋਹੀ ਸਾਬਤ ਕਰਨਾ ਹੈ ਅਤੇ ਸਿੱਖਾਂ ਦੀ ਦੇਸ਼ ਭਗਤੀ ਉਤੇ ਬੇਵਿਸ਼ਵਾਸ਼ੀ ਦਾ ਪ੍ਰਗਟਾਵਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਪਾਸ ਹੋਏ ਮਤਿਆਂ ਵਿਚ ਮੰਗ ਕੀਤੀ ਜਾਂਦੀ ਹੈ ਕਿ ਸਿੱਖ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ, ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਸ਼ਿਕਸਤ ਦੇਣ ਦੇ ਲਈ ਖ਼ਾਲਸਾ ਪੰਥ ਦੀ ਮਹਾਨ ਰਾਜਸੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਮਜ਼ਬੂਤ ਕਰਨ ਲਈ ਯੋਗ ਲੀਡਰਸ਼ਿਪ ਤਲਾਸ਼ਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਚੌਥੇ ਮਤੇ ਰਾਹੀਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਾਜਨੀਤਕ ਵਖਰੇਵੇਆਂ ਤੋਂ ਉਪਰ ਉੱਠ ਕੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕਰਨ।
ਮੀਟਿੰਗ ਵਿੱਚ ਜਸਟਿਸ ਨਿਰਮਲ ਸਿੰਘ, ਰਜਿੰਦਰ ਸਿੰਘ ਟੌਹੜਾ, ਤਜਿੰਦਰ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਨਿਰਮੈਲ ਸਿੰਘ ਜ਼ੌਲਾਂ,ਗੁਰਬਚਨ ਸਿੰਘ ਨਾਨੋਕੀ,ਜੱਸਾ ਸਿੰਘ ਆਹਲੂਵਾਲੀਆ, ਬਲਜੀਤ ਸਿੰਘ ਭੁੱਟਾ, ਲਖਬੀਰ ਸਿੰਘ ਥਾਬਲਾ, ਗੁਰਮੀਤ ਸਿੰਘ ਧਾਰੀਵਾਲ, ਹਰਵੇਲ ਸਿੰਘ ਮਾਧੋਪੁਰ,ਮਹਿੰਦਰਜੀਤ ਸਿੰਘ ਖਰੋੜੀ, ਅਜੈਬ ਸਿੰਘ ਜਖਵਾਲੀ,ਲਵਪ੍ਰੀਤ ਸਿੰਘ ਪੰਜੋਲੀ, ਅਮਰੀਕ ਸਿੰਘ ਖੋਜੇਮਾਜਾਰਾ, ਇੰਦਰਜੀਤ ਸਿੰਘ ਬਹਾਦਰਗੜ੍ਹ, ਰਘਬੀਰ ਸਿੰਘ ਰੰਗੇੜੀ, ਮਹਿੰਦਰਜੀਤ ਸਿੰਘ ਖਰੋੜੀ,ਰਾਜੇਸ਼ ਸਿੰਗਲਾ ਆਦਿ ਸ਼ਾਮਲ ਸਨ।
Posted By: Jagjit Singh