ਪੱਤਰ ਪ੍ਰਰੇਰਕ, ਮੰਡੀ ਗੋਬਿੰਦਗੜ੍ਹ : ਪੁਲਿਸ ਵੱਲੋਂ ਸ਼ਹਿਰ ਵਿਚ ਥਾਂ-ਥਾਂ 'ਤੇ ਲੱਗੀਆਂ ਰੇਹੜੀਆਂ ਵਾਲਿਆਂ ਵੱਲੋਂ ਸ਼ਰੇਆਮ ਬਿਨਾਂ ਲਾਇਸੈਂਸ ਸ਼ਰਾਬ ਪਿਲਾਉਣ ਤੇ ਪੀਣ ਵਾਲੇ ਸੱਤ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਥਾਂ-ਥਾਂ 'ਤੇ ਰੇਹੜੀਆਂ ਵਾਲੇ ਬਿਨਾਂ ਲਾਇਸੈਂਸ ਤੇ ਬਿਨਾਂ ਪਰਮਿਟ ਤੋਂ ਰੇਹੜੀਆਂ 'ਤੇ ਸ਼ਰੇਆਮ ਸ਼ਰਾਬ ਪਿਲਾ ਰਹੇ ਹਨ। ਪੁਲਿਸ ਵੱਲੋਂ ਕੀਤੀ ਛਾਪਾਮਾਰੀ ਦੌਰਾਨ ਤਿੰਨ ਰੇਹੜੀ ਵਾਲੇ ਪ੍ਰਭਜੋਤ ਸਿੰਘ ਵਾਸੀ ਖੰਨਾ, ਰਾਮ ਪਾਲ ਵਾਸੀ ਦਲੀਪ ਨਗਰ ਮੰਡੀ ਗੋਬਿੰਦਗੜ੍ਹ, ਮਹਿੰਦਰ ਸਿੰਘ ਵਾਸੀ ਸੰਤ ਨਗਰ ਮੰਡੀ ਗੋਬਿੰਦਗੜ੍ਹ ਨੂੰ ਸ਼ਰਾਬ ਪਿਲਾਉਣ ਤੇ ਸ਼ਰਾਬ ਪੀਣ ਵਾਲੇ ਕਮਲੇਸ਼ ਕੁਮਾਰ ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ, ਵਿਜੇ ਵਾਸੀ ਮੰਡੀ ਗੋਬਿੰਦਗੜ੍ਹ, ਰੋਹਿਤ ਵਿਸ਼ਵਕਰਮਾ ਤੇ ਅਸ਼ੋਕ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਸਮੇਤ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਸਮੇਤ ਗਿ੍ਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।