ਪੱਤਰ ਪ੍ਰਰੇਰਕ, ਮੰਡੀ ਗੋਬਿੰਦਗੜ੍ਹ : ਪੀਓ ਸਟਾਫ ਤੇ ਪੁਲਿਸ ਵੱਲੋਂ ਦੋ ਅਦਾਲਤੀ ਭਗੌੜਿਆਂ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਟਾਫ ਦੇ ਇੰਚਾਰਜ ਗੁਰਮੀਤ ਸਿੰਘ ਅਤੇ ਏਐੱਸਆਈ ਧਰਮਪਾਲ ਨੇ ਦੱਸਿਆ ਕਿ ਪੁਲਿਸ ਨੇ 23 ਮਈ 2013 ਨੂੰ ਰਮੇਸ਼ ਚੰਦ ਵਾਸੀ ਮੰਡੀ ਗੋਬਿੰਦਗੜ੍ਹ ਦੇ ਬਿਆਨਾਂ 'ਤੇ ਬਲਵੰਤ ਸਿੰਘ ਵਾਸੀ ਭਦੌੜ ਤੇ ਕਰਮਜੀਤ ਸਿੰਘ ਵਾਸੀ ਪਿੰਡ ਦਰਾਜ ਖ਼ਿਲਾਫ਼ ਲੋਹਾਪੱਤੀ, ਸਰੀਆ, ਪਾਈਪ, ਲੋਹਾ ਕੁੱਲ ਵਜ਼ਨ 200 ਕੁਇੰਟਲ 60 ਕਿੱਲੋ ਖੁਰਦ ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਅਮਲੋਹ ਅਦਾਲਤ 'ਚ ਕੇਸ ਚੱਲ ਰਿਹਾ ਸੀ, ਪਰ ਦੋਵੇ ਵਿਅਕਤੀਆਂ ਦੇ ਪੇਸ਼ੀ ਤੋਂ ਗੈਰਹਾਜ਼ਰ ਰਹਿਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ 9 ਅਗਸਤ 2019 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ, ਜਿਨ੍ਹਾਂ ਨੂੰ ਗਿ੍ਫਤਾਰ ਕਰਕੇ ਅਦਾਲਤ ਅਮਲੋਹ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 5 ਸਤੰਬਰ ਤਕ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ।