ਕੇਵਲ ਸਿੰਘ, ਅਮਲੋਹ : ਹਨੇਰੀ ਅਤੇ ਬਾਰਿਸ਼ ਨਾਲ ਹਲਕਾ ਅਮਲੋਹ ਦੇ ਪਿੰਡ ਸਲਾਣਾ ਦੂੱਲਾ ਸਿੰਘ ਵਾਲਾ ਵਿਖੇ ਪਨਾਗ ਡੇਅਰੀ ਫਾਰਮ ਦਾ ਸ਼ੈੱਡ ਡਿੱਗ ਜਾਣ ਨਾਲ ਇਕ ਗਾਂ ਦੀ ਮੌਤ ਅਤੇ 30 ਕਰੀਬ ਗਾਂਵਾਂ ਫੱਟੜ ਹੋ ਗਈਆਂ। ਇਹ ਜਾਣਕਾਰੀ ਦਿੰਦਿਆਂ ਡੇਅਰੀ ਮਾਲਕ ਅਮਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਗਾਂਵਾਂ ਨੂੰ ਬਾਹਰ ਕੱਿਢਆ ਗਿਆ। ਇਕ ਗਾਂ ਜਿਹੜੀ ਕਿ ਕੀਮਤੀ ਅਤੇ ਉਹ ਗੱਭਣ ਸੀ, ਦੀ ਮੌਤ ਹੋ ਗਈ, ਉਥੇ ਹੀ 30 ਦੇ ਕਰੀਬ ਗਾਂਵਾਂ ਜ਼ਖ਼ਮੀ ਹੋਈਆਂ ਹਨ, ਉਨ੍ਹਾਂ ਵਿਚੋਂ ਵੀ ਜ਼ਿਆਦਤਰ ਗਾਂਵਾਂ ਗੱਭਣ ਹੀ ਹਨ। ਸ਼ੈੱਡ ਡਿੱਗਣ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ। ਉਨ੍ਹਾਂ ਤੇ ਪਿੰਡ ਵਾਸੀਆਂ ਨੇ ਇਸ ਹੋਏ ਨੁਕਸਾਨ ਬਦਲੇ ਮੁਆਵਜ਼ੇ ਦੀ ਮੰਗ ਕੀਤੀ।