ਜਗਮੀਤ ਸਿੰਘ, ਅਮਲੋਹ : ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦੇ ਹੀ ਜਿੱਥੇ ਕਾਂਗਰਸ ਵੱਲੋਂ ਕੀਤੇ ਭਿ੍ਸ਼ਟਾਚਾਰ ਨੂੰ ਜੱਗ ਜਾਹਿਰ ਕੀਤਾ ਜਾਵੇਗਾ, ਉੱਥੇ ਕਾਂਗਰਸੀਆਂ ਵੱਲੋਂ ਅਕਾਲੀ ਦਲ-ਬਸਪਾ ਵਰਕਰਾਂ ਤੇ ਆਗੂਆਂ ਨਾਲ ਕੀਤੀਆਂ ਗਈਆਂ ਧੱਕੇਸ਼ਾਹੀਆਂ ਤੇ ਝੂਠੇ ਪਰਚਿਆਂ ਦਾ ਹਿਸਾਬ ਵੀ ਲਿਆ ਜਾਵੇਗਾ। ਉਕਤ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਅਮਲੋਹ ਤੋਂ ਗਠਜੋੜ ਦੇ ਉਮੀਦਵਾਰ ਗੁਰਪ੍ਰਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਕਾਂਗਰਸੀ ਆਗੂ ਬਹਾਦਰ ਸਿੰਘ ਤੇ ਕੌਂਸਲਰ ਰਾਜਵਿੰਦਰ ਕੌਰ ਅਮਲੋਹ ਤੇ ਮੁਸਲਿਮ ਆਗੂ ਮੁਹੰਮਦ ਤਾਰੀਖ ਉਰਫ ਸਿੰਪਲ ਨੂੰ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ। ਬਾਦਲ ਤੇ ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਸਿੱਧੂ ਤੇ ਚੰਨੀ ਬਚਾ ਨਹੀਂ ਸਕਦੇ ਕਿਉਂਕਿ ਇਨ੍ਹਾਂ ਦੋਹਾਂ ਵੱਲੋਂ ਗੱਲਾਬਾਤਾਂ ਰਾਹੀਂ ਹੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਗਿਆ ਹੈ। ਜੋ ਵੀ ਐਲਾਨ ਚੰਨੀ ਵੱਲੋਂ ਕੀਤੇ ਗਏ ਉੇਹ ਸਿਰਫ ਬਿਨਾਂ ਨੋਟੀਫਿਕੇਸ਼ਨ ਤੋਂ ਐਲਾਨ ਬਣ ਕੇ ਹੀ ਰਹਿ ਗਏ ਹਨ ਜਿਸ ਕਾਰਨ ਜਿੱਥੇ ਪੰਜਾਬ ਦਾ ਸਮੁੱਚਾ ਮੁਲਾਜਿਮ ਵਰਗ ਕਾਂਗਰਸ ਸਰਕਾਰ ਦੇ ਖਿਲਾਫ਼ ਖੜ੍ਹਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਜਰਨਲ ਸਕੱਤਰ ਇਕਬਾਲ ਸਿੰਘ ਰਾਏ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਗੁਰਦੀਪ ਸਿੰਘ ਮੰਡੋਫਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਤੇ ਯੂਥ ਆਗੂ ਨਵਦੀਪ ਸਿੰਘ ਟਿਵਾਣਾ ਮੌਜੂਦ ਸਨ।