ਪਰਮਵੀਰ ਸਿੰਘ,ਖਮਾਣੋਂ: ਪਿੰਡ ਖੰਟ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਦੱਸਿਆ ਕਿ ਇਸ ਦੌਰਾਨ 140 ਜਣਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ। ਜਦੋਂਕਿ 45 ਸਾਲ ਤੋਂ ਜ਼ਿਆਦਾ ਉਮਰ ਦੇ ਪਿੰਡ ਦੇ ਲੋਕਾਂ ਨੂੰ ਸੌ ਫੀਸਦੀ ਵੈਕਸੀਨ ਲਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਮੌਕੇ ਬੀਡੀਪੀਓ ਖਮਾਣੋਂ ਪਰਮਬੀਰ ਕੌਰ, ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਜਸਵਿੰਦਰ ਕੌਰ ਖੰਟ, ਐੱਸਐੱਮਓ ਖਮਾਣੋਂ ਡਾ.ਨਰੇਸ਼ ਚੌਹਾਨ, ਸਰਪੰਚ ਬਲਵੀਰ ਸਿੰਘ ਖੰਟ, ਜਸਬੀਰ ਸਿੰਘ, ਡਾ.ਸ਼ਵੇਤਾ ਬਜਾਜ, ਏਐੱਨਐੱਮ ਰਜਿੰਦਰ ਕੌਰ ,ਆਸ਼ਾ ਵਰਕਰ ਮਨਜੀਤ ਕੌਰ, ਕੁਲਵਿੰਦਰ ਸਿੰਘ ਆਦਿ ਮੌਜੂਦ ਸਨ।