ਜੇਐੱਨਐੱਨ, ਫਤਿਹਗੜ੍ਹ ਸਾਹਿਬ : ਬੱਸੀ ਪਠਾਨਾ ਦੇ ਇਕ ਸਬਜ਼ੀ ਵਿਕਰੇਤਾ ਦੀ ਕੋਰੋਨਾ ਟੈਸਟ ਰਿਪੋਰਟ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਸਿਹਤ ਵਿਭਾਗ ਅਧਿਕਾਰੀ ਚਿੰਤਾ 'ਚ ਹੈ ਕਿ ਆਖਿਰ ਕਿਵੇਂ ਹੋ ਗਿਆ। ਹੋਇਆ ਇਹ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ 'ਚ ਬੱਸੀ ਪਠਾਨਾ 'ਚ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਪੰਜ ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਆਈ। ਰਿਪੋਰਟ 'ਚ ਜੋ ਵਿਅਕਤੀ ਪਾਜ਼ੇਟਿਵ ਆਇਆ ਹੈ, ਉਸ ਦੀ ਦੋ ਦਿਨ ਬਾਅਦ ਹੀ ਕਰਨਾਲ 'ਚ ਰਿਪੋਰਟ ਨੈਗੇਟਿਵ ਆ ਗਈ।

ਬੱਸੀ ਪਠਾਨਾ 'ਚ ਰੇਹੜੀ ਲਾ ਕੇ ਸਬਜ਼ੀ ਵੇਚਣ ਵਾਲਾ ਇਕ ਨੌਜਵਾਨ ਰੱਖੜੀ ਤੋਂ ਇਕ ਦਿਨ ਪਹਿਲਾਂ ਬਿਹਾਰ ਦੇ ਜ਼ਿਲ੍ਹਾ ਦਰਭੰਗਾ ਤੋਂ ਵਾਪਸ ਆਇਆ ਸੀ। ਤਿੰਨ ਅਗਸਤ ਨੂੰ ਸਿਵਲ ਹਸਪਤਾਲ ਬੱਸੀ ਪਠਾਨਾ 'ਚ ਉਸ ਦੇ ਸੈਂਪਲ ਲਏ ਗਏ ਸਨ। ਪੰਜ ਅਗਸਤ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਫੋਨ 'ਤੇ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਨੌਜਵਾਨ ਘਬਰਾ ਗਿਆ।

Posted By: Amita Verma