ਕੇਵਲ ਸਿੰਘ,ਅਮਲੋਹ: ਆਮ ਆਦਮੀ ਪਾਰਟੀ ਨਾਲ ਸਬੰਧਤ ਨੌਜਵਾਨਾਂ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਨਜ਼ਦੀਕੀ ਪਿੰਡ ਹਰੀਪੁਰ ਦੇ ਨੌਜਵਾਨਾਂ ਨੇ ਘਰ ਘਰ ਜਾ ਕੇ ਨਗਰ ਨਿਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਿੱਥੇ ਪ੍ਰਹੇਜ ਰੱਖਣ 'ਤੇ ਜ਼ੋਰ ਦਿੱਤਾ, ਉਥੇ ਉਨ੍ਹਾਂ ਚੰਗੀ ਖੁਰਾਕ ਤੇ ਰੋਜ਼ਾਨਾ ਵਰਜਿਸ ਕਰਨ ਦਾ ਪਾਠ ਵੀ ਪੜ੍ਹਾਇਆ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋੜ ਪੈਣ 'ਤੇ ਆਕਸੀਜਨ ਦਾ ਲੈਵਲ, ਬੀਪੀ ਤੇ ਹਾਰਟ ਬੀਟ ਵੀ ਚੈੱਕ ਕੀਤੀ ਜਾਂਦੀ ਹੈ ਅਤੇ ਸ਼ੱਕੀਆਂ ਦੀ ਸਨਾਖਤ ਕਰਕੇ ਉਨ੍ਹਾਂ ਨੂੰ ਅਗਲੇ ਮੁਆਇਨੇ ਲਈ ਹਸਪਤਾਲ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਮੁਹਿੰਮ 'ਚ ਰਾਜਵੀਰ ਸਿੰਘ, ਸੰਜੀਵ ਜਿੰਦਲ, ਐਡਵੋਕੇਟ ਗੁਰਿੰਦਰ ਸਿੰਘ ਹਰੀਪੁਰ, ਅਸਨਪ੍ਰਰੀਤ ਸਿੰਘ ਗਿੱਲ ਤੇ ਯਾਦਵਿੰਦਰ ਸਿੰਘ ਸ਼ਾਮਲ ਸਨ।