ਪੰਜਾਬੀ ਜਾਗਰਣ ਟੀਮ, ਬੱਸੀ ਪਠਾਣਾਂ, ਫਤਹਿਗੜ੍ਹ ਸਾਹਿਬ : ਬੱਸੀ ਪਠਾਣਾਂ ਦੇ ਹਲ਼ਕਾ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਪ੍ਰਰੀਤ ਸਿੰਘ ਜੀਪੀ ਨੇ ਮੇਨ ਰੋਡ ਸਥਿਤ ਬੱਸੀ ਪਠਾਣਾਂ ਆਪਣੇ ਦਫ਼ਤਰ ਵਿੱਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸੇ ਤਰ੍ਹਾਂ ਦੀ ਮੀਟਿੰਗ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਗਈ।
ਇਸ ਮੌਕੇੇ ਐਮਪੀ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਨਿੰਦਾ ਕਰਦੇ ਹੋਏ ਗੁਰਪ੍ਰਰੀਤ ਸਿੰਘ ਜੀਪੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਉਹ ਉਨ੍ਹਾਂ ਧਨਾਢ ਕਾਰੋਬਾਰੀਆਂ ਨੂੰ ਗਿ੍ਫ਼ਤਾਰ ਕਰਦੀ ਜੋ ਦੇਸ਼ ਦਾ ਆਰਥਿਕ ਨੁਕਸਾਨ ਕਰ ਕੇ ਫਰਾਰ ਹਨ ਪੰ੍ਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵਿਰੋਧੀ ਧਿਰਾਂ ਦੀ ਅਵਾਜ਼ ਬੰਦ ਕਰ ਰਹੀ ਹੈ ਜਿਸ ਦਾ ਕਾਰਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਕਾਰੋਬਾਰੀ ਅੰਬਾਨੀ-ਅਦਾਨੀ ਵੱਲੋਂ ਕੀਤੀ ਘਪਲੇਬਾਜ਼ੀ ਸਬੰਧੀ ਆਵਾਜ਼ ਉਠਾਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਗਰਸ ਪਾਰਟੀ ਵੱਲੋ ਜ਼ਿਲ੍ਹਾ ਪੱਧਰ 'ਤੇ ਪੰਜਾਬ ਪੱਧਰ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਰਾਹੁਲ ਗਾਂਧੀ ਵੱਲੋਂ ਦੇਸ਼ ਵਿਚ ਕੱਢੀ ਗਈ ਪਦ ਯਾਤਰਾ ਨੂੰ ਲੋਕਾਂ ਦੇ ਮਿਲੇ ਭਰਪੂਰ ਸਹਿਯੋਗ ਤੋਂ ਬੌਖ਼ਲਾਹਟ ਵਿੱਚ ਆ ਕੇ ਕਾਂਗਰਸ ਨੂੰ ਖਤਮ ਕਰਨ ਦੀਆਂ ਸ਼ਾਜਿਸ਼ਾਂ ਕਰ ਰਹੀ ਹੈ ਜੋ ਮਨਸੂਬੇ ਕਾਮਯਾਬ ਨਹੀਂ ਹੋਣਗੇ। ਬੱਸੀ ਪਠਾਣਾਂ ਦੀ ਮੀਟਿੰਗ ਦੌਰਾਨ ਨਗਰ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕਾਗਰਸ ਪਾਰਟੀ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸੀਨੀਅਰ ਕਾਗਰਸੀ ਆਗੂ ਕ੍ਰਿਸ਼ਨ ਵਧਵਾ, ਜਸਵੀਰ ਸਿੰਘ ਭਾਦਲਾ ਪੀਏ, ਸਤਵੀਰ ਸਿੰਘ ਨੌਗਾਵਾਂ, ਅਮੀ ਚੰਦ ਭਟੇੜੀ, ਸੀਨੀਅਰ ਕਾਗਰਸੀ ਆਗੂ ਹਰਭਜਨ ਸਿੰਘ ਨਾਮਧਾਰੀ, ਅਸ਼ੋਕ ਧੀਮਾਨ, ਨਗਰ ਕੌਂਸਲ ਸਾਬਕਾ ਕਾਰਜਕਾਰਨੀ ਮੀਤ ਪ੍ਰਧਾਨ ਅਨੂਪ ਸਿੰਗਲਾ, ਦਫ਼ਤਰ ਇੰਚਾਰਜ ਅਸ਼ੋਕ ਗੌਤਮ, ਸੀਨੀਅਰ ਕਾਗਰਸੀ ਆਗੂ ਰਮੇਸ਼ ਕੁਮਾਰ ਸੀ.ਆਰ, ਨਿਰਜਨ ਕੁਮਾਰ, ਰਾਜੇਸ਼ ਕੁਮਾਰ ਮੱਖਣ, ਕੌਂਸਲਰ ਪਵਨ ਸ਼ਰਮਾ ਆਦਿ ਵਰਕਰ ਹਾਜ਼ਰ ਸਨ। ਫਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਦੌਰਾਨ ਨਗਰ ਕੌਂਸਲ ਸਰਹਿੰਦ ਫਤਹਿਗੜ੍ਹ ਸਾਹਿਬ ਦੇੇ ਪ੍ਰਧਾਨ ਅਸ਼ੋਕ ਸੂਦ, ਓਬੀਸੀ ਸੈਲ ਦੇ ਜਿਲ੍ਹਾ ਪ੍ਰਧਾਨ ਗੁਲਸ਼ਨ ਰਾਏ ਬੌਬੀ, ਗੁਰਮੁੱਖ ਸਿੰਘ ਪੰਡਰਾਲੀ, ਦਵਿੰਦਰ ਸਿੰਘ ਜੱਲਾ, ਪਵਨ ਕਾਲੜਾ, ਅਮਨਦੀਪ ਬੈਨੀਪਾਲ, ਆਨੰਦ ਮੋਹਨ, ਚਰਨਜੀਤ ਚੰਨਾ ਆਦਿ ਹਾਜ਼ਰ ਸਨ।