ਪੱਤਰ ਪੇ੍ਰਰਕ,ਫ਼ਤਹਿਗੜ੍ਹ ਸਾਹਿਬ : ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮੁੱਖ ਚੋਣ ਅਫਸਰ ਪੰਜਾਬ ਦੇ ਆਦੇਸ਼ਾਂ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਦੇਖਦੇ ਹੋਏ 'ਆਓ ਲੋਕਤੰਤਰ ਦਾ ਜਸ਼ਨ ਮਨਾਈਏ' ਵਿਸ਼ੇ 'ਤੇ ਕਾਲਜ ਵਿਖੇ ਐੱਸਏ ਰਾਇਟਿੰਗ ਮੁਕਾਬਲਾ ਡਾ. ਗੀਤ ਲਾਂਬਾ ਦੀ ਦੇਖ-ਰੇਖ ਵਿਚ ਕਰਵਾਇਆ ਗਿਆ। ਇਸ ਮੁਕਾਬਲੇ ਵਿਚ 50 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਤੋਂ ਬਾਅਦ ਵਿਦਿਆਰਥੀਆਂ ਨੇ ਲੋਕਤੰਤਰ ਅਤੇ ਇਲੈਕਸ਼ਨ ਪ੍ਰਣਾਲੀ ਵਿਸ਼ੇ 'ਤੇ ਆਪਣੇ ਵਿਚਾਰ ਅਤੇ ਇਸ ਦੇ ਇਤਿਹਾਸ ਦੀ ਚਰਚਾ ਕੀਤੀ। ਡਾ.ਗੀਤ ਲਾਂਬਾ ਨੇੇ ਵੋਟ ਬਣਾਉਣ ਅਤੇ ਪਾਉਣ ਦੀ ਲੋਕਤੰਤਰ ਨੂੰ ਜੀਵਤ ਰੱਖਣ ਲਈ ਕਿਸ ਤਰਾਂ੍ਹ ਸਹਾਇਕ ਹੈ, ਇਸ ਦੀ ਚਰਚਾ ਕੀਤੀ। ਮੁਕਾਬਲੇ ਵਿਚ ਸਿਮਰਨਜੀਤ ਕੌਰ ਬੀਕਾਮ ਭਾਗ ਦੂਜਾ ਨੇ ਪਹਿਲਾ,ਆਰਤੀ ਬੀਏ ਭਾਗ ਦੂਜਾ ਨੇ ਦੂਜਾ ਅਤੇ ਅਕਵੀਰ ਕੌਰ ਬੀਕਾਮ ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ।