ਸਟਾਫ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਸਰਕਾਰ ਵੱਲੋਂ 30 ਜੂਨ ਤਕ ਬਾਲ ਮਜ਼ਦੂਰੀ ਖਿਲਾਫ਼ ਆਰੰਭੀ ਮੁਹਿੰਮ ਤਹਿਤ ਹਰ ਪਿੰਡ ਬਾਲ ਮਜ਼ਦੂਰੀ ਮੁਕਤ-ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ਼ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਮਕਸਦ ਬਾਲ ਮਜ਼ਦੂਰੀ ਨੂੰ ਰੋਕਣਾ, ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨਾ ਅਤੇ ਇਹਨਾਂ ਚੈਕਿੰਗਾਂ ਦੌਰਾਨ ਮਿਲੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫਤਹਿਗੜ੍ਹ ਸਾਹਿਬ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵੱਖ ਵੱਖ ਸ਼ਹਿਰਾਂ ਮੰਡੀ ਗੋਬਿੰਦਗੜ੍ਹ, ਅਮਲੋਹ, ਸਰਹਿੰਦ, ਖਮਾਣੋਂ, ਬਸੀ ਪਠਾਣਾਂ, ਬਡਾਲੀ ਆਲਾ ਸਿੰਘ ਆਦਿ ਥਾਵਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਬਾਲ ਮਜ਼ਦੂਰੀ ਕਰਦੇ ਮਿਲੇ ਬੱਚਿਆਂ ਨੂੰ ਉਨਾਂ੍ਹ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਅਤੇ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਖ਼ਲਿਾਫ਼ ਬਣਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸਲੱਮ ਏਰੀਏ ਦੇ ਬੱਚੇ ਜੋ ਕੂੜਾ ਚੁੱਕਦੇ ਪਾਏ ਗਏ। ਉਨਾਂ੍ਹ ਦੇ ਮਾਤਾ ਪਿਤਾ ਨੂੰ ਸਿੱਖਿਆ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਉਨਾਂ੍ਹ ਦਾ ਦਾਖਲਾ ਸਕੂਲ ਵਿੱਚ ਕਰਵਾਉਣ ਲਈ ਕਿਹਾ ਗਿਆ। ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ, ਲੇਬਰ ਵਿਭਾਗ, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।