ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਸਿਵਲ ਸਰਜਨ ਡਾ.ਐੱਨਕੇ ਅਗਰਵਾਲ ਅਤੇ ਜ਼ਿਲ੍ਹਾ ਪ੍ਰਰੋਗਰਾਮ ਅਫਸਰ ਡਾ. ਹਰਬੀਰ ਸਿੰਘ ਬਿਲਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਇੰਸਪੈਕਟਰ ਸੱਤਿਆ ਪਾਲ ਬੈਂਸ ਦੀ ਅਗਵਾਈ ਹੇਠ ਸ਼ਹਿਰ ਦੇ ਸਰਕਾਰੀ ਅਦਾਰਿਆਂ 'ਚ ਡੇਂਗੂ, ਮਲੇਰੀਆ, ਚਿਕਨਗੁਨੀਆ ਬਿਮਾਰੀਆਂ ਸਬੰਧੀ ਚੈਕਿੰਗ ਕੀਤੀ ਗਈ। ਸਿਹਤ ਇੰਸਪੈਕਟਰ ਸੱਤਿਆਪਾਲ ਬੈਂਸ ਨੇ ਦੱਸਿਆ ਕਿ ਟੀਮ ਵੱਲੋਂ ਸਰਕਾਰੀ ਅਦਾਰਿਆਂ ਦੇ ਕੂਲਰਾਂ, ਫਰਿੱਜਾਂ ਦੀਆਂ ਟਰੇਆਂ ਆਦਿ 'ਚ ਮੱਛਰ ਦਾ ਲਾਰਵਾ ਮਿਲਣ 'ਤੇ ਸਖ਼ਤ ਹਦਾਇਤ ਕੀਤੀ ਗਈ। ਇਸ ਦੌਰਾਨ ਐੱਸਡੀਅੱੈਮ ਜਸਪ੍ਰਰੀਤ ਸਿੰਘ ਵੱਲੋਂ ਵਿਭਾਗ ਦੀ ਟੀਮ ਨਾਲ ਵਕੀਲਾਂ ਦੇ ਚੈਂਬਰਾਂ 'ਚ ਕੂਲਰਾਂ 'ਚੋਂ ਡੇਂਗੂ ਦਾ ਲਾਰਵਾ ਮਿਲਣ 'ਤੇ ਸਫਾਈ ਰੱਖਣ ਦੀ ਸਖਤ ਹਦਾਇਤ ਕੀਤੀ ਗਈ। ਬੈਂਸ ਨੇ ਦੱਸਿਆਂ ਕਿ ਡੇਂਗੂ ਮੱਛਰ ਦੇ ਲਾਰਵੇ ਏਡੀਜ਼ ਅਜਿੱਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਸਾਫ ਸੁਥਰੇ ਪਾਣੀ 'ਚ ਪੈਦਾ ਹੋਣ ਦੇ ਨਾਲ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ (ਪਾਣੀ ਨਾਲ ਸਬੰਧਤ) ਬਿਮਾਰੀਆਂ ਦੇ ਵਾਧੇ ਦੀ ਰੋਕਥਾਮ ਲਈ ਸਮਾਜ 'ਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਿਹਤ ਇੰਸਪੈਕਟਰ ਸੱਤਿਆ ਪਾਲ ਬੈਂਸ, ਸਤਨਾਮ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ, ਮੈਡਮ ਮਨਦੀਪ ਕੌਰ, ਜਸਵੀਰ ਸਿੰਘ, ਕੁਲਦੀਪ ਸਿੰਘ ਆਦਿ ਮੌਜੂਦ ਸਨ।