ਡਾ. ਸੰਦੀਪ ਸਿੰਘ ਬਣੇ ਚਾਰਟਰ ਪ੍ਰੈਜ਼ੀਡੈਂਟ
ਰੋਟਰੀ ਕਲੱਬ ਗੋਬਿੰਦਗੜ੍ਹ ਦਾ ਚਾਰਟਰ ਪ੍ਰਜ਼ੈਂਟੇਸ਼ਨ ਸਮਾਰੋਹ, ਡਾ. ਸੰਦੀਪ ਸਿੰਘ ਬਣੇ ਚਾਰਟਰ ਪ੍ਰੈਜ਼ੀਡੈਂਟ
Publish Date: Tue, 02 Dec 2025 05:48 PM (IST)
Updated Date: Tue, 02 Dec 2025 05:50 PM (IST)

--ਰੋਟਰੀ ਕਲੱਬ ਗੋਬਿੰਦਗੜ੍ਹ ਦਾ ਚਾਰਟਰ ਪ੍ਰਜ਼ੈਂਟੇਸ਼ਨ ਸਮਾਗਮ ਕਰਵਾਇਆ ਫ਼ੋਟੋ ਫ਼ਾਈਲ : 13 ਦੇਸ਼ ਭਗਤ ਯੂਨੀਵਰਸਿਟੀ ’ਚ ਰੋਟਰੀ ਕਲੱਬ ਗੋਬਿੰਦਗੜ੍ਹ ਦੇ ਚਾਰਟਰ ਪ੍ਰਜ਼ੈਂਟੇਸ਼ਨ ਦਾ ਉਦਘਾਟਨ ਕਰਦੇ ਹੋਏ ਪਤਵੰਤੇ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰੋਟਰੀ ਡਿਸਟ੍ਰਿਕਟ 3090 ਵਲੋਂ ਦੇਸ਼ ਭਗਤ ਯੂਨੀਵਰਸਿਟੀ ਵਿਖੇ ਰੋਟਰੀ ਕਲੱਬ ਗੋਬਿੰਦਗੜ੍ਹ ਦੇ ਚਾਰਟਰ ਪ੍ਰਜ਼ੈਂਟੇਸ਼ਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਡਿਸਟ੍ਰਿਕਟ ਗਵਰਨਰ ਰੋਟਰੀਅਨ ਭੂਪੇਸ਼ ਮਹੇਤਾ ਨੇ ਕੀਤੀ ਤੇ ਨਵੇਂ ਗਠਿਤ ਕਲੱਬ ਨੂੰ ਅਧਿਕਾਰਕ ਤੌਰ ’ਤੇ ਚਾਰਟਰ ਸੌਂਪਿਆ। ਸਮਾਰੋਹ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ, ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਗਵਰਨਰ ਰੋਟੇਰੀਆਨ ਭੁਪੇਸ਼ ਮਹਿਤਾ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੀ ਮਿਸਾਲੀ ਅਗਵਾਈ ਅਤੇ ਰੋਟਰੀ ਜ਼ਿਲ੍ਹਾ 3090 ਵਿਚ ਅਨਮੋਲ ਯੋਗਦਾਨ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਡੀਜੀ ਮਹਿਤਾ ਨੇ ਰੋਟਰੀ ਦੇ ਮਿਸ਼ਨ ਮਾਨਵਤਾਵਾਦੀ ਸੇਵਾ, ਨੈਤਿਕ ਨੇਤ੍ਰਿਤਾ ਤੇ ਸਮਾਜਿਕ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਰੋਹ ਦੌਰਾਨ ਸਾਲ 2025–26 ਲਈ ਅਹੁਦਿਆਂ ਅਤੇ ਰੋਟਰੀ ਮੈਂਬਰਾਂ ਦੀ ਅਧਿਕਾਰਕ ਤਾਇਨਾਤੀ ਕੀਤੀ ਗਈ। ਨਵੇਂ ਚੁਣੇ ਗਏ ਚਾਰਟਰ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ‘ਵਿਜ਼ਨ 2025–26’ ਪੇਸ਼ ਕੀਤਾ। ਡਿਸਟ੍ਰਿਕਟ ਗਵਰਨਰ ਰੋਟੇਰੀਅਨ ਮਹਿਤਾ ਨੇ ਰੋਟਰੀ ਪਲੇਜ ਅਤੇ ਪਿਨਿੰਗ ਸੈਰਮਨੀ ਰਾਹੀਂ ਨਵੇਂ ਮੈਂਬਰਾਂ ਨੂੰ ਅਧਿਕਾਰਕ ਤੌਰ ’ਤੇ ਵਿਸ਼ਵਵਿਆਪੀ ਰੋਟਰੀ ਭਾਈਚਾਰੇ ਵਿਚ ਸ਼ਾਮਲ ਕੀਤਾ। ਡੀਜੀ ਰੋਟੇਰੀਅਨ ਭੂਪੇਸ਼ ਮਹਿਤਾ ਅਤੇ ਰੋਟੇਰੀਅਨ ਮਧੂ ਮਹਿਤਾ ਨੇ ਕਲੱਬ ਦੀ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕੀਤੀ। ਡਾ. ਸੰਦੀਪ ਸਿੰਘ, ਚਾਰਟਰ ਪ੍ਰੈਜ਼ੀਡੈਂਟ, ਗਗਨ ਸਾਸਨ ਚਾਰਟਰ ਸੈਕਟਰੀ, ਡਾ. ਦਿਨੇਸ਼ ਗੁਪਤਾ ਨੇ ਕਲੱਬ ਦੇ ਮਿਸ਼ਨ ਤੇ ਭਵਿੱਖੀ ਯੋਜਨਾਵਾਂ ’ਤੇ ਚਾਨਣਾ ਪਾਇਆ। ਇਸ ਮੌਕੇ ਰੋਟੇਰੀਅਨ ਅਮਿਤ ਕੁਕਰੇਜਾ ਅਤੇ ਰੋਟੇਰੀਅਨ ਪੂਜਾ ਕਥੂਰੀਆ ਵੀ ਹਾਜ਼ਰ ਸਨ। ਸਮਾਰੋਹ ਦਾ ਸਮਾਪਨ ਵੋਟ ਆਫ ਥੈਂਕਸ ਅਤੇ ਫੈਲੋਸ਼ਿਪ ਸੈਸ਼ਨ ਨਾਲ ਹੋਇਆ।