ਪੱਤਰ ਪੇ੍ਰਰਕ, ਅਮਲੋਹ : ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਵਿਖੇ ਸਭਾ ਦੇ ਸੂਬਾ ਮੀਤ ਪ੍ਰਧਾਨ ਤੇ ਕੌਂਸਲਰ ਹਰਵਿੰਦਰ ਵਾਲੀਆ ਦੀ ਅਗਵਾਈ 'ਚ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਐਜੂਕੇਸ਼ਨ ਦੀ ਜੀਵਨ ਵਿਚ ਮਹੱਤਤਾ ਪਰਿਵਾਰ ਪ੍ਰਬੋਧਨ ਸਮਾਜਿਕ ਸਮਰਸਤਾ ਸੀ। ਇਸ ਮੌਕੇ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ। ਨਰੇਸ਼ ਵੈਦ ਨੇ ਜਰਨਲ ਸੈਕਟਰੀ ਇੰਡੀਅਨ ਬੈਂਕ ਆਲ ਇੰਡੀਆ ਯੂਨੀਅਨ ਨਾਰਥ ਜ਼ੋਨ ਨੇ ਬੀਕਾਮ ਦੇ ਬੱਚਿਆਂ ਨੂੰ ਕਿਤਾਬਾਂ ਦੇ ਮੁਫ਼ਤ ਸੈਟ ਦਿੱਤੇ ਤਾਂ ਕਿ ਗਰੀਬ ਵਰਗ ਦੇ ਬੱਚੇ ਪੜ੍ਹ ਕੇ ਉੱਚਾ ਉੱਠ ਸਕਣ। ਦਵਿੰਦਰ ਕੁਮਾਰ ਸੁਪਰਡੈਂਟ ਖਾਦੀ ਬੋਰਡ ਪੰਜਾਬ ਚੰਡੀਗੜ੍ਹ ਨੇ ਪਰਿਵਾਰ ਪ੍ਰਬੋਧਨ ਤੇ ਦੱਸਿਆ ਕਿ ਅੱਜ ਦੇ ਸਮੇਂ ਪਰਿਵਾਰ ਪ੍ਰਫੁੱਲਿਤ ਕਿਵੇਂ ਅਤੇ ਇਕੱਠੇ ਰਹਿਣਗੇ ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਸਕਣ। ਗੁਰਬਚਨ ਸਿੰਘ ਮੋਖਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਬਾਰੇ ਦੱਸਦੇ ਧਾਰਮਿਕ ਵਿਸ਼ੇ ਨੂੰ ਛੂਹਿਆ। ਸ੍ਰੀ ਪ੍ਰਮੋਦ ਨੈਸ਼ਨਲ ਸੋਸ਼ਲ ਵਰਕਰ ਐਜੂਕੇਸ਼ਨ, ਇਤਿਹਾਸ, ਸਮਾਜਿਕ ਸਮਰਸਤਾ 'ਤੇ ਕਿਵੇਂ ਕੰਮ ਕਰਨਾ ਹੈ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਕੌਂਸਲਰ ਹਰਵਿੰਦਰ ਵਾਲੀਆ ਅਤੇ ਟੀਮ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਮ.ਐਸ.ਐਮ.ਈ ਬੋਰਡ ਦੇ ਨੈਸ਼ਨਲ ਡਾਇਰੈਕਟਰ ਰਾਕੇਸ਼ ਕੁਮਾਰ ਗੁਪਤਾ, ਰਵਿੰਦਰ ਪਦਮ, ਸਾਹਿਲ ਗਰਗ ਵਿੱਕੀ, ਹਿਤੇਸ਼ ਗਾਬੜੀ, ਹਿਮਾਂਸ਼ੂ ਗੋਇਲ, ਸਟੇਟ ਐਵਾਰਡੀ ਅਧਿਆਪਕ ਮਾਸਟਰ ਬੇਅੰਤ ਸਿੰਘ ਭਾਂਬਰੀ, ਮਾਸਟਰ ਜਰਨੈਲ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਸੁਖਦੇਵ ਸੇਬੀ, ਰਣਧੀਰ ਸਿੰਘ ਫੈਜੂਲਾਪੁਰ, ਬੇਅੰਤ ਸਿੰਘ ਸਲਾਣੀ, ਅਮਰਜੀਤ ਸਿੰਘ ਗਿੱਲ, ਜਗਰੂਪ ਸਿੰਘ ਸਮਸ਼ਪੁਰ, ਗੁਲਜ਼ਾਰ ਸਿੰਘ ਰਾਮਗੜ੍ਹ, ਅਵਤਾਰ ਸਿੰਘ ਹਿੰਮਤਗੜ੍ਹ, ਫਤਿਹ ਸਿੰਘ ਕੌਲਗੜ੍ਹ, ਹਰਜਿੰਦਰ ਸਿੰਘ ਲਾਡੀ, ਹਰਚੰਦ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੌਂਟੀ ਆਦਿ ਮੌਜੂਦ ਸਨ।