ਰਾਜਿੰਦਰ ਸਿੰਘ ਭੱਟ,ਫ਼ਤਹਿਗੜ੍ਹ ਸਾਹਿਬ

ਕਿ੍ਸ਼ੀ ਵਿਗਿਆਨ ਕੇਦਰ ਸਮਸ਼ੇਰ ਨਗਰ ਸਰਹਿੰਦ ਵੱਲੋਂ ਦੁੱਧ ਉਤਪਾਦਕਾ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਮੁੱਖੀ ਸਿਖਲਾਈ ਕੋਰਸ 12 ਦਿਨ ਤਕ ਕਰਵਾਇਆ ਗਿਆ। ਸਿਖਲਾਈ ਲੈ ਰਹੇ ਸਿਖਆਰਥੀਆ ਨੂੰ ਅੱੈਸਐਲ ਇੰਟਰਪ੍ਰਰਾਈਜਸ (ਮੀਰਾ ਕੈਟਲਫੀਡ) ਦਾ ਦੌਰਾ ਕਰਵਾਇਆ ਗਿਆ। ਜਿਸ ਦੌਰਾਨ ਸਿੱਖਿਆਰਥੀਆ ਨੂੰ ਕੈਟਲਫੀਡ ਵਿਚ ਉਲੀ ਤਂੋ ਹੋਣ ਵਾਲੇ ਨੁਕਸਾਨ ਅਤੇ ਕੈਟਲਫੀਡ ਦੀ ਕੁਆਲਟੀ ਸਬੰਧੀ ਡਾ. ਸੁਧੀਰ ਸਿੰਘ ਪੀਐੱਚਡੀ ਨਿਊਟਰੀਸ਼ਨ ਵੱਲੋਂ ਜਾਗਰੂਕ ਕੀਤਾ ਗਿਆ। ਡਾਕਟਰ ਵਿਮਲੇਸ਼ ਸ਼ਰਮਾ ਵੱਲਂੋ ਕੱਟੀਆਂ-ਵੱਛੀਆਂ ਲਈ ਕਾਫ ਸਟਾਟਰ ਹੀਫਰਮੀਲ,ਸਰੋਵਰ ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਡਾਇਰੈਕਟਰ ਰਵਿੰਦਰ ਪੁਰੀ ਅਤੇ ਯੂਗੇਸ਼ ਪੁਰੀ ਵੱਲੋਂ ਦੱਸਿਆ ਗਿਆ ਕਿ ਮੀਰਾ ਫੀਡ ਵੱਲਂੋ ਦਧਾਰੂ ਪਸ਼ੂਆਂ ਦੇ ਦੁੱਧ ਮੁਤਾਬਕ ਵੱਖ-ਵੱਖ ਕਈ ਤਰ੍ਹਾਂ ਦੀ ਫੀਡ (ਯੂਰੀਆ ਰਹਿਤ) ਤਿਆਰ ਕੀਤੀ ਜਾਂਦੀ ਹੈ ਅਤੇ ਕੱਟੀਆਂ ਵੱਛੀਆਂ ਲਈ ਕਾਫ ਸਟਾਟਰ ਹੀਫਰ ਮੀਲ,ਸਰੋਬਰ ਆਦਿ ਵਧੀਆ ਕੁਆਲਟੀ ਦਾ ਤਿਆਰ ਕੀਤਾ ਜਾਂਦਾ ਹੈ। ਤੇਜਿੰਦਰਪਾਲ ਸਿੰਘ ਪੱਟੀ ਡਿਪਟੀ ਡਾਇਰੈਕਟਰ ਡੇਅਰੀ ਵਲੋਂ ਸਫਲ ਡੇਅਰੀ ਫਾਰਮਿੰਗ ਦੇ ਨੁਕਤਿਆਂ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਡਾ. ਜਗਦੀਪ ਸਿੰਘ ਮੈਨੇਜਰ ਸੇਲ ਕੇਮਿਨ, ਚਰਨਜੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਡਾ. ਅਜੇ ਸਿੰਘ ਗੋਦਾਰਾ ਆਦਿ ਮੌਜੂਦ ਸਨ।