ਕੇਵਲ ਸਿੰਘ, ਅਮਲੋਹ : ਅਕਾਲੀ ਦਲ ਨੇ ਹਮੇਸ਼ਾ ਉਨ੍ਹਾਂ ਟਕਸਾਲੀ ਅਕਾਲੀ ਆਗੂਆਂ ਦੇ ਮਾਣ 'ਚ ਵਾਧਾ ਕੀਤਾ ਹੈ, ਜਿਨ੍ਹਾਂ ਵੱਲੋਂ ਪਾਰਟੀ ਦੀ ਚੜ੍ਹਦੀਕਲਾ ਲਈ ਅੱਗੇ ਹੋ ਕੇ ਕਾਰਜ ਕੀਤੇ ਜਾਂਦੇ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰਰੀਤ ਸਿੰਘ ਰਾਜੂ ਖੰਨਾ ਨੇ ਹਲਕੇ ਦੇ ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ ਨੂੰ ਅਕਾਲੀ ਦਲ ਦੇ ਸੈਨਿਕ ਵਿੰਗ ਦਾ ਸੂਬਾ ਮੀਤ ਪ੍ਰਧਾਨ ਬਣਨ 'ਤੇ ਪਾਰਟੀ ਦਫਤਰ 'ਚ ਸਨਮਾਨ ਕਰਨ ਸਮੇਂ ਕੀਤਾ। ਇਸ ਮੌਕੇ ਕੁਲਦੀਪ ਸਿੰਘ ਮੁੱਢੜੀਆਂ, ਪਰਮਜੀਤ ਸਿੰਘ ਖਨਿਆਣ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਸਤਵਿੰਦਰ ਕੌਰ ਗਿੱਲ, ਲਖਵਿੰਦਰ ਸਿੰਘ ਗੁਰਧਨਪੁਰ, ਸੰਤੋਖ ਸਿੰਘ ਜੰਜੂਆ, ਸਿੰਦਰਪਾਲ ਸਿੰਘ ਜਮਲਾ, ਨਿਰਮਲ ਗਿਰ, ਗੁਰਮੇਲ ਸਿੰਘ ਮਰਾਰੜੂ, ਨਿਸਾਨ ਸਿੰਘ ਗੁਰਧਨਪੁਰ, ਗੁਰਮੀਤ ਕੌਰ, ਜਸਵੰਤ ਕੌਰ, ਹਰਨੇਕ ਸਿੰਘ ਸਮਸਪੁਰ, ਕਸਮੀਰਾ ਸਿੰਘ ਸੋਨੀ ਮੌਜੂਦ ਸਨ।