ਭੁਪਿੰਦਰ ਸਿੰਘ ਮਾਨ,ਖੇੜਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸਰਹਿੰਦ ਚੰਡੀਗੜ੍ਹ ਰੋਡ ਜਾਮ ਕਰਕੇ ਬਡਾਲੀ ਆਲਾ ਸਿੰਘ ਵਿਖੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਘੇਲ,ਬਲਾਕ ਖੇੜਾ ਪ੍ਰਧਾਨ ਪ੍ਰਕਾਸ਼ ਸਿੰਘ ਬੱਬਲ ਨੇ ਦੱਸਿਆ ਕਿ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕਰਨਾਟਕ 'ਚ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨੀ ਮੁੱਦਿਆਂ ਦੇ ਸਬੰਧੀ ਗੱਲਬਾਤ ਕਰਨ ਗਏ ਹੋਏ ਹਨ,ਉਥੇ ਜਗਜੀਤ ਸਿੰਘ ਡੱਲੇਵਾਲ ਨੂੰ ਗਿ੍ਫਤਾਰ ਕਰ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੇ ਹੁਕਮਾਂ 'ਤੇ ਪੰਜਾਬ ਭਰ ਵਿਚ ਰੋਡ ਜਾਮ ਕਰ ਕੇ ਰੋਸ ਮੁਜ਼ਾਹਰੇ ਕੀਤੇ ਗਏ। ਇਸ ਮਾਮਲੇ ਸਬੰਧੀ ਬਡਾਲੀ ਆਲਾ ਸਿੰਘ ਵਿਖੇ ਸਰਹਿੰਦ ਚੰਡੀਗੜ੍ਹ ਰੋਡ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਵੱਖ ਵੱਖ ਬੁਲਾਰਿਆਂ ਨੇ ਕਿਸਾਨਾਂ ਦੀ ਚਾਈਨਾ ਵਾਇਰਸ ਤੇ ਮੀਂਹ ਦੇ ਨਾਲ ਨੁਕਸਾਨੀ ਝੋਨੇ ਦੀ ਫਸਲ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਆਦਿ ਮਸਲਿਆਂ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਡੱਲੇਵਾਲ ਨੂੰ ਰਿਹਾਅ ਕਰਨ 'ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਕੋਟਲਾ, ਗੁਰਮੀਤ ਸਿੰਘ ਵਜੀਦਪੁਰ, ਜੌਲੀ ਜੇਈ ਬਡਾਲੀ,ਇਕਬਾਲ ਸਿੰਘ ਗੋਪਾਲੋਂ, ਬਲਪ੍ਰਰੀਤ ਸਿੰਘ, ਸੁਖਦੀਪ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ ਦਾਦੂਮਾਜਰਾ, ਬਲਦੇਵ ਸਿੰਘ, ਕੁਲਦੀਪ ਸਿੰਘ, ਹਜੂਰਾ ਸਿੰਘ ਬਲਾੜੀ, ਜਗਦੀਪ ਸਿੰਘ, ਕਰਮ ਸਿੰਘ ਰਾਮਪੁਰ, ਜੋਗਿੰਦਰ ਸਿੰਘ ਪੱਤੋਂ, ਗੁਰਦਿੱਤ ਸਿੰਘ, ਹਰਜੰਗ ਸਿੰਘ ਭਗੜਾਣਾ ਆਦਿ ਮੌਜੂਦ ਸਨ।