ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ

ਕੇਂਦਰੀ ਲਿਖਾਰੀ ਸਭਾ ਵਲੋਂ ਸੰਤ ਸਿੰਘ ਸੋਹਲ ਵਲੋਂ ਲਿਖਤ ਗ਼ਜ਼ਲ ਸੰਗ੍ਹਿ ਪੁਸਤਕ “ਨੈਣੀਂ ਝੀਲ' ਲੋਕ ਅਰਪਣ ਕੀਤੀ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਦਰਸ਼ਣ ਬੁਟਰ ਵਲੋਂ ਕੀਤੀ ਜਦਕਿ ਪ੍ਰਰੋ. ਦਲੀਪ ਸਿੰਘ ਨਿਰਮਾਣ ਨੇ ਵਿਸ਼ੇਸ਼ ਮਹਿਮਾਨ ਵਜੋਂ ਅਤੇ ਬਲਬੀਰ ਜਲਾਲਾਬਾਦੀ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਮੰਚ ਸੰਚਾਲਨ ਪ੍ਰਸਿੱਧ ਸ਼ਾਇਰ ਧਰਮਿੰਦਰ ਸ਼ਾਹਿਦ ਵਲੋਂ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਲੋਕ ਗਾਇਕ ਗੁਰਪ੍ਰਰੀਤ ਵਿੱਕੀ ਵਲੋਂ ਪੁਸਤਕ ਵਿਚਲੀ ਗ਼ਜ਼ਲ ਗਾ ਕੇ ਕੀਤਾ ਗਿਆ। ਇਸ ਉਪਰੰਤ ਪਰਮਜੀਤ ਕੌਰ ਸਰਹਿੰਦ ਵਲੋਂ ਕਿਤਾਬ ਵਾਰੇ ਆਪਣੇ ਵਿਚਾਰ ਹਿੱਤ ਜਾਣਕਾਰੀ ਵਾਰੇ ਪੇਪਰ ਪੜਿ੍ਹਆ। ਜਿਸ 'ਤੇ ਲੇਖਕਾਂ ਵਲੋਂ ਵਿਚਾਰ ਚਰਚਾ ਵਿਚ ਆਪਣੇ ਵਿਚਾਰ ਪੇਸ਼ ਕੀਤੇ ਗਏ ਇਸ ਬਹਿਸ ਵਿਚ ਡਾਕਟਰ ਹਰਜੀਤ ਸਿੰਘ ਸੱਧਰ ,ਕੈਪਟਨ ਚਮਕੌਰ ਸਿੰਘ ਧਮਮਿੰਦਰ ਸ਼ਾਹਿਦ ਅਤੇ ਅਸ਼ਵਨੀ ਬਾਗੜੀਆਂ ਨੇ ਹਿੱਸਾ ਲਿਆ ਕਿਤਾਬ ਰਲੀਜ਼ ਉਪਰੰਤ ਕਵੀ ਦਰਬਾਰ ਵਿਚ ਸੋਹਲ ਦੇ ਗੀਤਾਂ ਤੇ ਗ਼ਜ਼ਲਾਂ ਦੀ ਭਰਮਾਰ ਰਾਹੀਂ ਇਸ ਸਮਾਗਮ ਵਿਚ ਲੇਖਕ ਸਭਾਵਾਂ ਤੋਂ ਇਲਾਵਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਕਲਾਕਾਰ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਸੋਹਲ ਇਸ ਸੰਸਥਾ ਦੀ ਇਕਾਈ ਦੇ ਸਰਪ੍ਰਸਤ ਅਤੇ ਪੰਜਾਬੀ ਸੱਥ ਸਰਹਿੰਦ ਦੇ ਕਰਤਾ ਧਰਤਾ ਹਨ । ਇਸ ਮੌਕੇ ਮਹਿੰਦਰ ਮਿੰਦੀ,ਬਾਬੂ ਸਿੰਘ ਚੌਹਾਨ, ਹਰਜਿੰਦਰ ਕੌਰ ਸੱਧਰ ਇਕਬਾਲ ਝੱਲਾ , ਚੰਦਨ ਬਘੇਲ,ਸੁਰਿੰਦਰ ਕੌਰ ਬਾੜਾ,ਰਾਵਿੰਦਰ ਚੌਹਾਨ ਹਰਜਿੰਦਰ ਗਪਾਲੋਂ,ਲਾਲ ਮਿਸਤਰੀ,ਸੁਰਿੰਦਰਪਾਲ ਸਿੰਘ,ਗੁਰਬਚਨ ਸਿੰਘ ਵਿਰਦੀ, ਸੁਖਵਿੰਦਰ ਕੌਰ ਆਹੀ,ਅਤੇ ਬਾਲ ਕਵੀ ਮਨਜੋਤ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਦਰਸ਼ਨ ਸਿੰਘ ਬੁਟਰ ਵਲੋਂ ਸੰਤ ਸਿੰਘ ਸੋਹਲ ਨੂੰ ਪੁਸਤਕ ਦੀਆਂ ਮੁਬਾਰਕਾਂ ਦੇ ਨਾਲ ਨਾਲ ਸਮਾਗਮ ਦੀ ਸਫਲਤਾ ਲਈ ਸਮੁੱਚੇ ਪਰਿਵਾਰ ਦੀ ਸ਼ਲਾਘਾ ਕੀਤੀ ਅੰਤ ਸੋਹਲ ਵਲੋਂ ਆਏ ਪਤਵੰਤਿਆਂ ਨੂੰ ਸਨਮਾਨ ਵਿਚ ਸ਼ਾਲ ਭੇਟ ਕੀਤੇ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਸਾਰਾ ਸਮਾਗਮ ਕਿਸਾਨੀ ਮੱੁਦਿਆਂ ਅਤੇ ਮਨੀਸ਼ਾ ਨਾਅ ਦੀ ਜਬਰ ਜਨਾਹ ਦੀ ਪੀੜਤ ਬੱਚੀ ਨੂੰ ਸਮਰਪਿਤ ਰਿਹਾ।