ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਮੰਡਲ ਸਰਹਿੰਦ ਵੱਲੋਂ ਮੰਡਲ ਪ੍ਰਧਾਨ ਅੰਕੁਰ ਸ਼ਰਮਾ ਦੀ ਅਗਵਾਈ ਵਿਚ ਸਰਹਿੰਦ ਮੰਡੀ ਵਿਖੇ ਬੰਗਾਲ 'ਚ ਭਾਜਪਾ ਆਗੂਆਂ 'ਤੇ ਹੋ ਰਹੇ ਹਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਪ੍ਰਧਾਨ ਅੰਕੂਰ ਸ਼ਰਮਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਪਰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਛਮੀ ਬੰਗਾਲ ਵਿਚ ਜੋ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ 'ਤੇ ਲਗਾਤਾਰ ਜਾਨਲੇਵਾ ਹਮਲੇ ਹੋ ਰਹੇ ਹਨ, ਉਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਰਜ਼ੋਰ ਸ਼ਬਦਾਂ ਵਿਚ ਰਾਸ਼ਟਰਪਤੀ ਕੋਲੋਂ ਬੰਗਾਲ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਮੰਤਰੀ ਹਰਬੰਸ ਲਾਲ, ਸਤਿੰਦਰ ਨਾਥ ਸ਼ਰਮਾ, ਯੋਗੇਸ਼ ਰਤਨ, ਵਿਨੈ ਗੁਪਤਾ, ਨੀਰਜ ਸੂਦ, ਸ਼ਸ਼ੀ ਉੱਪਲ, ਵਿੱਕੀ ਰਾਏ, ਰਾਹੁਲ ਸ਼ਰਮਾ, ਮਹਿਲਾ ਮੋਰਚਾ ਸਰਹਿੰਦ ਦੀ ਪ੍ਰਧਾਨ ਕੁਲਵੰਤ ਕੌਰ, ਵਰਿੰਦਰ ਕੌਰ, ਵਿਜੈ ਲਕਸ਼ਮੀ ਆਦਿ ਮੌਜੂਦ ਸਨ।