ਪੱਤਰ ਪੇ੍ਰਕ,ਫ਼ਤਹਿਗੜ੍ਹ ਸਾਹਿਬ: ਮੁਲਕ ਦੇ 74ਵੇਂ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਬਾਰ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਾਤਾਵਰਣ ਪ੍ਰਰੇਮੀ ਹਰਮਨਪ੍ਰਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਵਕੀਲ ਸਾਹਿਬਾਨ ਵੱਲੋਂ ਰੁੱਖ ਲਗਾ ਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਐਡਵੋਕੇਟ ਤਜਿੰਦਰ ਸਿੰਘ ਅਤੇ ਐਡਵੋਕੇਟ ਅਜੀਤਪਾਲ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਆਜ਼ਾਦੀ- ਘੁਲਾਟੀਆਂ ਤੇ ਸ਼ਹੀਦਾਂ ਦੇ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਸੁਤੰਤਰਤਾ ਦਾ ਮੁੱਲ ਸਮਝੀਏ ਅਤੇ 15 ਅਗਸਤ ਦੇ ਸ਼ੁਭ ਦਿਨ ਸਾਨੂੰ ਇਹ ਪ੍ਰਤਿਗਿਆ ਕਰਨੀ ਚਾਹੀਦੀ ਹੈ ਕਿ ਦੇਸ਼ ਦੀ ਏਕਤਾ ਨੂੰ ਕਾਇਮ ਰੱਖੀਏ। ਇਸ ਮੌਕੇ ਐਡਵੋਕੇਟ ਗੁਰਪ੍ਰਰੀਤ ਸਿੰਘ ਸੈਣੀ, ਐਡਵੋਕੇਟ ਪਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਨੀਰਜ ਗਿਰੀ, ਐਡਵੋਕੇਟ ਰਣਜੀਤ ਪਾਲ ਚੀਮਾ, ਐਡਵੋਕੇਟ ਸੁਖਵਿੰਦਰ ਸਿੰਘ ਸੱਗੂ ਆਦਿ ਮੌਜੂਦ ਸਨ।