ਨਵਨੀਤ ਕੁਮਾਰ, ਖਮਾਣੋਂ

ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੇ ਨੌਜਵਾਨਾਂ ਵੱਲੋਂ ਬਲਜਿੰਦਰ ਸਿੰਘ ਥਾਬਲਾਂ ਦੀ ਅਗਵਾਈ 'ਚ ਇਕੱਤਰਤਾ ਕੀਤੀ ਗਈ। ਇਸ ਸਮੇਂ ਵੱਖ-ਵੱਖ ਪਿੰਡਾਂ ਦੇ ਹਾਜ਼ਰ ਨੌਜਵਾਨਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ ਕਿ ਸਮਾਜ ਸੇਵੀ ਕੰਮਾਂ 'ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਲਕੇ 'ਚ ਇਕ ਸਮਾਜ ਸੇਵੀ ਕਲੱਬ ਦਾ ਗਠਨ ਕੀਤਾ ਜਾਵੇ। ਜਿਸ 'ਤੇ ਸਾਰਿਆਂ ਨੇ ਸਹਿਮਤੀ ਜਿਤਾਉਣ ਉਪਰੰਤ ਕਲੱਬ ਦਾ ਗਠਨ ਕੀਤਾ ਗਿਆ। ਜਿਸ ਦਾ ਸਰਬਸੰਮਤੀ ਨਾਲ ਆਜ਼ਾਦ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਥਾਬਲਾਂ ਹਲਕਾ ਬੱਸੀ ਪਠਾਣਾਂ ਨਾਮ ਰੱਖਿਆ ਗਿਆ। ਇਸ ਮੌਕੇ ਬਲਜਿੰਦਰ ਸਿੰਘ ਥਾਬਲਾਂ ਨੇ ਕਿਹਾ ਕਿ ਜਲਦੀ ਹੀ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕਰਕੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ, ਖੂਨਦਾਨ ਕੈਂਪ ਲਗਾਉਣੇ, ਕੁਦਰਤੀ ਆਫ਼ਤ ਆਉਣ 'ਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਅਤੇ ਲੜਕੀਆਂ ਲਈ ਕਿੱਤਾ ਮੁੱਖੀ ਕੋਰਸਾਂ ਦੀਆਂ ਸਕੀਮਾਂ ਹਲਕੇ 'ਚ ਲਿਆਉਣ ਲਈ ਉਪਰਾਲੇ ਕਰਨਾ ਆਦਿ ਕਲੱਬ ਦੇ ਅਹਿਮ ਕੰਮ ਹੋਣਗੇ। ਕਲੱਬ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਇਸ ਮੌਕੇ ਸਰਪੰਚ ਗੁਰਜੀਤ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ , ਸਰਪੰਚ ਅਮਰਜੀਤ ਸਿੰਘ , ਜਸਵੀਰ ਸਿੰਘ ਭੜੀ, ਵਰਿੰਦਰ ਸਿੰਘ ਸੈਦਪੁਰਾ, ਪਰਮਿੰਦਰ ਸਿੰਘ ਢੋਲੇਵਾਲ, ਬਲਵਿੰਦਰ ਸਿੰਘ ਮਾਜਰੀ, ਬਲਜੀਤ ਸਿੰਘ ਦੁੱਲਵਾਂ, ਮਨੀ ਮਨਸੂਰਪੁਰ, ਜਰਨੈਲ ਸਿੰਘ ਅਮਰਾਲਾ, ਗੋਲੂ ਉੁੱਚਾ ਜਟਾਣਾ, ਗੁਰਪ੍ਰਰੀਤ ਸਿੰਘ ਫਰੌਰ, ਗੁਰਿੰਦਰ ਸਿੰਘ ਅਜਨੇਰ, ਵਰਿੰਦਰ ਸਿੰਘ ਹਰਗਣਾ, ਸੁਖਜੀਤ ਸਿੰਘ ਜੱਲੋਵਾਲ, ਵਿੰਦਰ ਸਿੰਘ ਰਾਏਪੁਰ, ਹਰਮਨ ਸਿੰਘ ਬਦੇਸ਼ਾਂ, ਪਿ੍ਰਤਪਾਲ ਸਿੰਘ, ਸਿਮਰਨਦੀਪ ਸਿੰਘ, ਨਵਜੋਤ ਕੁਮਾਰ, ਗੁਰਪ੍ਰਰੀਤ ਸਿੰਘ ਭਾਮੀਆਂ, ਅਵਤਾਰ ਸਿੰਘ ਨੰਗਲਾਂ, ਅਮਰਜੀਤ ਸਿੰਘ ਬਿਲਾਸਪੁਰ, ਜਤਿੰਦਰ ਸਿੰਘ ਬਾਠਾਂ, ਹਰਮਨ ਸਿੰਘ ਬਾਠਾਂ, ਮੋਹਣ ਸਿੰਘ ਕਾਲੇਮਾਜਰਾ, ਇੰਦਰਜੀਤ ਸਿੰਘ ਸਿਕੰਦਰਪੁਰ ਆਦਿ ਮੌਜੂਦ ਸਨ।