ਗੁਰਚਰਨ ਸਿੰਘ ਜੰਜੂਆ, ਮੰਡੀ ਗੋਬਿੰਦਗੜ੍ਹ : ਨਾਹਰ ਸ਼ੂਗਰ ਮਿੱਲ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਗੰਨੇ ਦੀ ਅੱਸੂ ਕੱਤਕ ਦੀ ਬਿਜਾਈ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਨਾਹਰ ਸ਼ੂਗਰ ਮਿੱਲ ਦੇ ਵੀਪੀ ਕੇਨ ਸੁਧੀਰ ਕੁਮਾਰ ਤੇ ਕੇਨ ਮੈਨੇਜਰ ਰਾਮਵੀਰ ਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੰਨੇ ਦੇ ਭਾਅ 'ਚ ਵਾਧਾ ਕਰਨ ਕਰ ਕੇ ਗੰਨੇ ਦੀ ਫ਼ਸਲ ਹੋਰ ਫ਼ਸਲਾਂ ਨਾਲੋਂ ਲਾਹੇਬੰਦ ਬਣ ਗਈ ਹੈ। ਉਨਾਂ੍ਹ ਕਿਸਾਨਾਂ ਨੂੰ ਗੰਨੇ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੁਪਰਵਾਈਜ਼ਰ ਸੁਖਵੀਰ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ ਤੇ ਕਿਸਾਨ ਮੌਜੂਦ ਸਨ।