ਪੱਤਰ ਪ੍ਰਰੇਰਕ,ਖਮਾਣੋਂ: ਪਿਛਲੇ ਦਿਨੀਂ ਤੇਜ਼ ਹਨ੍ਹੇਰੀ ਕਾਰਨ ਬਿਜਲੀ ਸਪਲਾਈ 'ਚ ਆਈ ਖ਼ਰਾਬੀ ਨੂੰ ਲੈ ਕੇ ਬਲਾਕ ਖਮਾਣੋਂ 'ਚ ਵੱਡੀ ਦਿੱਕਤ ਪੈਦਾ ਹੋ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਗਰਿੱਡ ਖਮਾਣੋਂ ਦੇ ਮੁਲਾਜ਼ਮ ਜੇਈ ਇੰਦਰਜੀਤ ਸਿੰਘ ਅਤੇ ਬਿਜਲੀ ਗਰਿੱਡ ਪਿੰਡ ਭੜੀ ਦੇ ਮੁਲਾਜ਼ਮ ਐੱਸਅੱੈਸਏ ਅਵਤਾਰ ਸਿੰਘ 'ਤੇ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਕੋਲ ਦਿੱਤੇ ਬਿਆਨ ਮੁਤਾਬਕ ਜੇਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਲਾਈਨ ਚਾਲੂ ਕਰਕੇ ਰਾਤ ਸਮੇਂ ਉਹ ਵਾਪਸ ਆ ਰਿਹਾ ਸੀ, ਕਿ ਰਾਧਾ ਸੁਆਮੀ ਸਤਿਸੰਗ ਘਰ ਦੇ ਕੋਲ ਪਿੰਡ ਫਰੌਰ ਵਿਖੇ ਉਸ ਨੂੰ ਕੱੁਝ ਵਿਅਕਤੀਆਂ ਨੇ ਰੋਕ ਲਿਆ ਤੇ ਉਸ ਨਾਲ ਬਿਨਾਂ ਕੋਈ ਗੱਲ ਕੀਤੇ ਕੁੱਟਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ 'ਚ ਤਿੰਨ ਵਿਅਕਤੀ ਪਿੰਡ ਕਕਰਾਲਾ ਤੇ ਇਕ ਅਣਪਛਾਤਾ ਕੁੱਲ ਚਾਰ ਬੰਦਿਆਂ ਖ਼ਿਲਾਫ਼ ਬਿਆਨ ਲਿਖਵਾਇਆ ਹੈ। ਇਸ ਤਰ੍ਹਾਂ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਗਰਿੱਡ ਪਿੰਡ ਭੜੀ ਦੇ ਮੁਲਾਜ਼ਮ ਐੱਸਅੱੈਸਏ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਤੇਜ਼ ਹਨ੍ਹੇਰੀ ਕਾਰਨ ਬਿਜਲੀ ਸਪਲਾਈ 'ਚ ਪੈਦਾ ਹੋਈ ਦਿੱਕਤ ਕਰਕੇ ਕੰਮ 'ਚ ਜੁਟੇ ਹੋਏ ਸਨ ਕਿ ਪਿੰਡ ਹਰਗਣਾ ਦੇ ਵਿਅਕਤੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਦੋਵੇਂ ਮੁਲਾਜ਼ਮ ਸਿਵਲ ਹਸਪਤਾਲ ਖਮਾਣੋਂ ਵਿਖੇ ਦਾਖਲ ਹਨ, ਜੇਈ ਇੰਦਰਜੀਤ ਸਿੰਘ ਦਾ ਹਾਲ ਜਾਨਣ ਲਈ ਆਏ ਐੱਸਡੀਓ ਮਹਿਤਾਬਵੀਰ ਸਿੰਘ ਨੇ ਕਿਹਾ ਕਿ ਜੇਈ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਖਮਾਣੋਂ ਪੁਲਿਸ ਦੇ ਏਐੱਸਆਈ ਸਪਿੰਦਰ ਸਿੰਘ ਨੇ ਦੱਸਿਆ ਕਿ ਜੇਈ ਇੰਦਰਜੀਤ ਸਿੰਘ ਦੇ ਬਿਆਨ ਮੁਤਾਬਕ ਚਾਰ ਵਿਅਕਤੀਆਂ ਦਾ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਐੱਸਅੱੈਸਏ ਅਵਤਾਰ ਸਿੰਘ ਦਾ ਹਾਲ ਜਾਨਣ ਲਈ ਪਹੁੰਚੇ ਗੁਰਪ੍ਰਰੀਤ ਸਿੰਘ ਐਕਸੀਅਨ ਗਰਿੱਡ ਸੰਭਾਲ ਮੰਡਲ ਖੰਨਾ ਨੇ ਕਿਹਾ ਕੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਵਿਭਾਗ ਵੱਲੋਂ ਕਰਵਾਈ ਜਾਵੇਗੀ ਤੇ ਅਵਤਾਰ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇਗਾ।