ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਸੂਦ ਸਭਾ ਸਰਹਿੰਦ ਦਾ 12ਵਾਂ ਕੋਵਿਡ ਵੈਕਸੀਨੇਸ਼ਨ ਕੈਂਪ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸਿਵਲ ਸਰਜਨ ਡਾ. ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੂਦ ਸਭਾ ਦੇ ਸਰਪ੍ਰਸਤ ਸੁਭਾਸ਼ ਸੂਦ, ਸੂਦ ਸਭਾ ਦੇ ਪ੍ਰਧਾਨ ਹਰਮਿੰਦਰ ਸੂਦ ਅਤੇ ਚੇਅਰਮੈਨ ਅਸ਼ੋਕ ਸੂਦ ਦੀ ਅਗਵਾਈ ਵਿੱਚ ਲਗਾਇਆ ਗਿਆ। ਸਕੱਤਰ ਨਿਤਿਨ ਸੂਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੀਨੀਅਰ ਮੈਡੀਕਲ ਅਫਸਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਡਾ. ਸੁਰਿੰਦਰ ਸਿੰਘ ਦੀ ਟੀਮ ਵੱਲੋਂ 18 ਸਾਲ ਤੋਂ ਉੱਪਰ ਉਮਰ ਦੇ 730 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਇਨਾਂ੍ਹ ਵਿੱਚੋਂ 600 ਲੋਕਾਂ ਨੇ ਕੋਵਿਸ਼ੀਲਡ ਅਤੇ 130 ਲੋਕਾਂ ਨੇ ਕੋਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ਼ ਲਗਵਾਈ। ਇਸ ਕੈਂਪ 'ਚ ਟੀਕਾਕਰਣ ਨੂੰ ਲੈ ਕੇ ਲੋਕਾਂ ਦਾ ਉਤਸਾਹ ਦੇਖਣ ਵਾਲਾ ਸੀ। ਇਸ ਮੌਕੇ ਪ੍ਰਰਾਜੈਕਟ ਇੰਚਾਰਜ ਮੁਨੀਸ਼ ਸੂਦ,ਸ਼ਿਵਮ ਸੂਦ,ਵਿਨੋਦ ਸੂਦ,ਬੰਨੀ ਸੂਦ,ਤੁਸ਼ਾਰ ਸੂਦ,ਸੰਦੀਪ ਸੂਦ, ਸੁਮਿਤ ਸੂਦ, ਰਾਕੇਸ਼ ਸੂਦ,ਸੰਦੀਪ ਸੂਦ ਸਿਪਾ, ਆਯੂਸ਼ ਸੂਦ ਆਦਿ ਮੌਜੂਦ ਸਨ।