ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਪਿੰਡ ਖਰੇ ਦੇ ਪਸ਼ੂ ਹਸਪਤਾਲ ਵਿਖੇ ਪਸ਼ੂ ਪਾਲਣ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਤਹਿਸੀਲ ਪੱਧਰੀ ਜਾਗਰੂਕਤਾ ਪੋ੍ਗਰਾਮ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨਾਂ੍ਹ ਕਿਹਾ ਕਿ ਲੰਪੀ ਸਕਿਨ ਭਾਰਤ ਦੇ ਦੂਜੇ ਰਾਜਾਂ ਵਿਚ ਪਾਈ ਜਾਣ ਵਾਲੀ ਬਿਮਾਰੀ ਹੈ ਜੋ ਹਾਲ ਹੀ ਦੇ ਵਿੱਚ ਪੰਜਾਬ ਅੰਦਰ ਵੀ ਪਸ਼ੂਆਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਦੂਸਰੇ ਦੇਸ਼ਾਂ ਤੋਂ ਇਸ ਵਾਇਰਸ ਦੇ ਨਾਲ ਲੜਨ ਲਈ ਦਵਾਈਆਂ ਮੰਗਵਾਈਆਂ ਗਈਆਂ ਹਨ ਜੋ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਭੇਜ ਦਿੱਤੀਆਂ ਗਈਆਂ ਹਨ। ਇਹ ਦਵਾਈ ਸਰਕਾਰੀ ਪਸ਼ੂ ਹਸਪਤਾਲਾਂ ਤੋਂ ਮੁਫ਼ਤ ਮਿਲੇਗੀ। ਉਨਾਂ੍ਹ ਆਮ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਸ਼ੂਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਤੋਂ ਕਰਵਾਉਣ। ਇਸ ਮੌਕੇ ਡਾ.ਜਮੀਲ ਮੁਹੰਮਦ ਨੇ ਦੱਸਿਆ ਕਿ ਜੇਕਰ ਪਸ਼ੂ ਚਾਰਾ ਖਾ ਰਿਹਾ ਹੈ ਤਾਂ ਉਸ ਨੂੰ ਦਵਾਈ ਦੀ ਕੋਈ ਜ਼ਰੂਰਤ ਨਹੀਂ ਉਹ ਖੁਦ ਹੀ ਠੀਕ ਹੋ ਜਾਵੇਗਾ, ਜੇਕਰ ਪਸ਼ੂ ਚਾਰਾ ਨਹੀਂ ਖਾ ਰਿਹਾ ਤਾਂ ਉਸ ਸਬੰਧੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਗੁਰਸਤਿੰਦਰ ਸਿੰਘ ਜੱਲ੍ਹਾ, ਹਰਮੇਸ ਪੂੰਨੀਆ, ਬਲਜਿੰਦਰ ਸਿੰਘ ਖਰਾ, ਜਤਿੰਦਰ ਸਿੰਘ, ਸੱਤਪਾਲ ਸਿੰਘ, ਬਲਦੇਵ ਨਲੀਨਾ, ਕਰਮ ਸਿੰਘ ਜੱਲ੍ਹਾ, ਰੁਪਿੰਦਰ ਸਿੰਘ, ਰਮੇਸ਼ ਕੁਮਾਰ ਸੋਨੂੰ, ਡਾ.ਅਮਿਤ ਜਿੰਦਲ, ਡਾ.ਚੇਤਨ, ਡਾ. ਗੁਰਪ੍ਰਰੀਤ, ਗੁਰਮੀਤ ਸਿੰਘ, ਡਾ.ਮਨਜੀਤ, ਸ਼ਾਮਨਾਥ, ਬੱਵਲਜੀਤ ਸਿੰਘ, ਸੁਨੀਲ ਕੁਮਾਰ, ਸਰਬਜੀਤ ਸਿੰਘ ਆਦਿ ਮੌਜੂਦ ਸਨ।