ਗੁਰਪ੍ਰਰੀਤ ਸਿੰਘ, ਜਖ਼ਵਾਲੀ : ਪੰਜਾਬ ਵਿਚ ਮੰਤਰੀ ਮੰਡਲ ਦਾ ਰਦੋ ਬਦਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸਿੱਖਿਆ ਤੇ ਖੇਤੀਬਾੜੀ, ਬਿਜਲੀ, ਸਹਿਕਾਰਤਾ ਵਿਭਾਗ ਤੇ ਸਮਾਜ ਭਲਾਈ ਵਿਭਾਗ ਕਿਸਾਨਾਂ ਤੇ ਮਜ਼ਦੂਰਾਂ ਅਤੇ ਨੌਜਵਾਨਾਂ ਦੀ ਸਿੱਖਿਆ ਤੇ ਸਿਹਤ ਮਹਿਕਮਾ ਰਾਜ ਦੇ ਲੋਕਾਂ ਦੀ ਸਿਹਤ ਸੰਭਾਲ ਨਾਲ ਜੁੜੇ ਹੋਏ ਵਿਭਾਗ ਹਨ। ਇਨ੍ਹਾਂ ਤੋਂ ਪੰਜਾਬ ਦੇ ਲੋਕ ਜ਼ਿਆਦਾਤਰ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਇਹ ਪ੍ਰਗਟਾਵਾ ਨਾਸਾ ਦੇ ਸਕੱਤਰ ਜਨਰਲ ਪੰਜਾਬ ਸੁਰਿੰਦਰ ਸਿੰਘ ਧਤੌਂਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਭਰਾਵਾਂ ਦੇ ਬੱਚੇ ਬੇਰੁਜ਼ਗਾਰੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਕੋਰੋਨਾ ਤੇ ਮਹਿੰਗਾਈ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਧਤੌਂਦਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉੱਚ ਸਿੱਖਿਅਤ ਐੱਮਐੱਲਏ ਨੂੰ ਮੰਤਰੀ ਮੰਡਲ ਦਾ ਹਿੱਸਾ ਬਣਾ ਕੇ ਪੰਜਾਬ ਨੂੰ ਸਹੀ ਲੀਹ 'ਤੇ ਲਿਆਉਣ।