ਗੁਰਚਰਨ ਸਿੰਘ ਜੰਜੂਆ, ਅਮਲੋਹ : ਪਿੰਡ ਨੂਰਪੁਰਾ ਵਿਖੇ ਧੰਨ-ਧੰਨ ਸੰਤ ਸੁਆਮੀ ਨਮੋ ਨਾਥ ਜੀ ਮਹਾਰਾਜ ਚੌਬਦਾਰਾ ਵਾਲੇ, ਧੰਨ-ਧੰਨ ਸੁਆਮੀ ਸੁਖਦੇਵ ਮੁਨੀ ਜੀ ਮਹਾਰਾਜ ਡੂਡੀਆਂ ਵਾਲੇ ਦੀ ਅਪਾਰ ਕਿਰਪਾ ਸਦਕਾ ਡੇਰਾ ਨਮੋਸਰ ਪਿੰਡ ਨੂਰਪੁਰਾ ਵਿਖੇ ਬਾਬਾ ਸ਼ਾਂਤੀ ਨਾਥ ਦੇ ਡੇਰੇ 'ਤੇ ਅਕਾਲਗੜ੍ਹ, ਬੜੈਚਾਂ, ਭਾਂਬਰੀ, ਭੱਦਲਥੂਹਾ ਆਦਿ ਪਿੰਡਾਂ ਦੀ ਗ੍ਰਾਮ ਪੰਚਾਇਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਭੰਡਾਰਾ, ਕੁਸ਼ਤੀ ਦੰਗਲ ਅਤੇ ਜਾਗਰਣ ਕਰਵਾਇਆ ਗਿਆ। ਬਾਬਾ ਸ਼ਾਂਤੀ ਨਾਥ ਨੇ ਦੱਸਿਆ ਇਸ ਿਛੰਝ ਵਿਚ ਝੰਡੀ ਦੀ ਕੁਸ਼ਤੀ ਰਵੀ ਰੌਣੀ ਅਤੇ ਸਤਨਾਮ ਮਾਛੀਵਾੜਾ ਦੇ ਵਿਚਕਾਰ ਬਰਾਬਰ ਰਹੀ ਜਦੋਂਕਿ ਹੋਰ ਮੁਕਾਬਲਿਆਂ ਵਿਚ ਪੰਡਿਤ ਰਾਈਏਵਾਲ ਨੇ ਗੱਗੂ ਆਲਮਗੀਰ ਨੂੰ, ਜੀਤ ਮਲਕਪੁਰ ਨੇ ਜੱਗੀ ਨਾਭਾ ਨੂੰ, ਸਿੰਮਾ ਮਲਕਪੁਰ ਨੇ ਸੋਨੂੰ ਨੂੰ, ਹੀਰਾ ਖੇੜੀ ਨੇ ਪ੍ਰਭਜੋਤ ਪਟਿਆਲਾ ਨੂੰ, ਨੈਣਾ ਰੌਣੀ ਨੇ ਰਵੀ ਝੰਜੇੜੀ ਨੂੰ, ਹਰਕ੍ਰਿਸ਼ਨ ਮਲਕਪੁਰ ਨੇ ਸਾਜੀ ਨੂੰ, ਚੰਦਨ ਖੇੜੀ ਨੇ ਬਿੰਦਾ ਵਿਗੜਵਾਲ ਨੂੰ ਕ੍ਰਮਵਾਰ ਚਿੱਤ ਕੀਤਾ। ਲੱਕੀ ਅਜਨੌਦਾ ਅਤੇ ਪਿੰ੍ਸ ਚੀਕਾ, ਹੈਪੀ ਬਲਾੜੀ ਅਤੇ ਰਮਨ ਜਗਰਾਓਂ ਕ੍ਰਮਵਾਰ ਬਰਾਬਰ ਰਹੇ। ਇਸ ਮੌਕੇ ਮੁੱਖ-ਮਹਿਮਾਨ ਸੰਤ ਬਾਬਾ ਜੈ ਦੇਵ ਨਾਥ ਚੌਬਦਾਰਾਂ ਵਾਲੇ, ਬਾਬਾ ਸ਼ਾਂਤੀ ਨਾਥ, ਇੰਦਰਜੀਤ ਸਿੰਘ ਸਰਪੰਚ, ਸਾਬਕਾ ਸਰਪੰਚ ਗਿੰਦਰ ਸਿੰਘ, ਕੁਲਦੀਪ ਸਿੰਘ ਪਿੰਡ ਦੁੱਗਾ, ਬਲਵੰਤ ਸਿੰਘ ਕਨੌਈ, ਕੁਲਦੀਪ ਸਿੰਘ ਦਿੜ੍ਹਬਾ, ਪਹਿਲਵਾਨ ਅਮਰੀਕ ਸਿੰਘ ਰੌਣੀ, ਗੁਰਵਿੰਦਰ ਨੂਰਪੁਰਾ, ਲਖਵਿੰਦਰ ਸਿੰਘ ਨੰਬਰਦਾਰ, ਭਰਪੂਰ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ ਨੰਬਰਦਾਰ, ਜੀਤ ਸਿੰਘ ਸੁਨਾਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਦੰਗਲ ਵਿਚ ਪਹੁੰਚੇ ਪਹਿਲਵਾਨਾਂ ਅਤੇ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਭੰਡਾਰਾ ਵੀ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਰਾਤ ਨੂੰ ਜਾਗਰਣ ਕਰਵਾਇਆ ਗਿਆ, ਜਿਸ ਵਿਚ ਡੇਰੇ ਦੀ ਉਪਮਾ ਵਿਚ ਗੁਣਗਾਨ ਕੀਤਾ ਗਿਆ।