ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਲਿਖਾਰੀ ਸਭਾ ਦੀ ਜਨਰਲ ਸਕੱਤਰ ਪਰਮਜੀਤ ਕੌਰ ਸਰਹਿੰਦ ਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਸਮੇਤ ਪਰਿਵਾਰ ਨੂੰ ਉਨ੍ਹਾਂ ਦੇ ਜਵਾਈ ਅੰਮਿ੍ਤਪਾਲ ਸਿੰਘ ਨਾਰਵੇ ਨੂੰ ਪਹਿਲਾ ਸਿੱਖ ਮਿਊਂਸਪਲ ਕੌਂਸਲਰ ਬਣਨ 'ਤੇ ਸਾਕ- ਸੰਬੰਧੀਆਂ ਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਪਰਮਜੀਤ ਕੌਰ ਸਰਹਿੰਦ ਤੇ ਉਨ੍ਹਾਂ ਦੇ ਪਤੀ ਊਧਮ ਸਿੰਘ (ਸਾਬਕਾ ਮੈੇਨੇਜਰ) ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਅੰਮਿ੍ਤਪਾਲ ਸਿੰਘ ਦਰਮਨ ਸ਼ਹਿਰ (ਨਾਰਵੇ ) ਦਾ ਪਹਿਲਾ ਪੰਜਾਬੀ ਸਿੱਖ ਸਰਦਾਰ ਮਿਊਂਸਪਲ ਕੌਂਸਲਰ ਬਣਿਆ ਹੈ। ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਸਿੰਘ ਦਸਵੀਂ ਪਾਸ ਕਰ ਕੇ 1994 ਵਿਚ ਨਾਰਵੇ ਆਪਣੇ ਪਿਤਾ ਨਿਰਪਾਲ ਸਿੰਘ ਔਜਲਾ ਕੋਲ ਚਲਾ ਗਿਆ , ਉਸ ਦੀ ਸ਼ਾਦੀ 2005 ਵਿਚ ਉਨ੍ਹਾਂ ਦੀ ਬੇਟੀ ਡਾ. ਮਨਦੀਪ ਕੌਰ (ਡੈਂਟਲ ਸਰਜਨ) ਨਾਲ ਹੋਈ। ਨਾਰਵੇ ਜਾ ਕੇ ਅੰਮਿ੍ਤਪਾਲ ਸਿੰਘ ਨੇ ਅਰਥਸ਼ਾਸਤਰ ਤੇ ਫਾਇਨਾਂਸ ਦੀਆਂ ਮਾਸਟਰ ਡਿਗਰੀਆਂ ਪ੍ਰਰਾਪਤ ਕੀਤੀਆਂ। ਉਹ ਇਨਕਮ ਟੈਕਸ ਕਮਿਸ਼ਨਰ ਵੀ ਰਿਹਾ। ਮੌਜੂਦਾ ਸਮੇਂ ਉਹ ਬਹੁਰਾਸ਼ਟਰੀ ਨੌਰਸ਼ਕ ਹੀਦਰੋ ਕੰਪਨੀ ਵਿਚ ਬਤੌਰ ਡਾਇਰੈਕਟਰ ਸੇਵਾ ਨਿਭਾ ਰਿਹਾ ਹੈ ਤੇ ਟਰੇਡ ਯੂਨੀਅਨ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਹੈ। ਇਹ ਚੋਣ ਉਸ ਨੇ ਹੋਈਰੇ ਪਾਰਟੀ ਵੱਲੋਂ ਮਿਲੀ ਟਿਕਟ 'ਤੇ ਲੜੀ ਤੇ 34 ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਰਾਪਤ ਕੀਤੀ। ਜ਼ਿਕਰਯੋਗ ਹੈ ਪਿਛਲੇ ਦਿਨੀਂ ਨਾਰਵੇ ਸਰਕਾਰ ਨੇ ਜਦੋਂ ਸਿੱਖਾਂ ਨੂੰ ਕੰਨ ਨੰਗੇ ਕਰ ਕੇ ਖਿਚਵਾਈ ਤਸਵੀਰ ਪਾਸਪੋਰਟ 'ਤੇ ਲਾਉਣ ਦੀ ਹਦਾਇਤ ਕੀਤੀ ਤਾਂ ਅੰਮਿ੍ਤਪਾਲ ਸਿੰਘ ਨੇ 'ਯੰਗ ਸਿੱਖ ਗਰੁੱਪ' ਤੇ ਹੋਰ ਸਿੱਖ ਨੁਮਾਇੰਦਿਆਂ ਨਾਲ਼ ਮਿਲ ਕੇ ਇਸ ਮੁੱਦੇ ਨੂੰ ਭਾਰਤ ਸਰਕਾਰ ਤਕ ਪਹੁੰਚਾਇਆ। ਇਸ ਸਬੰਧੀ ਪੰਜਾਬ ਆਏ ਵਫ਼ਦ ਨੂੰ ਨਾਲ ਲੈ ਕੇ ਸਰਕਾਰੀ ਨੁਮਾਇੰਦਿਆਂ ਨੂੰ ਮਿਲਿਆ, ਜਿਸ 'ਤੇ ਸਰਕਾਰਾਂ ਨੇ ਭਰੋਸਾ ਦਿੱਤਾ ਕਿ ਇਸ 'ਤੇ ਮੁੜ ਵਿਚਾਰ ਕੀਤੀ ਜਾਵੇਗੀ। ਪਰਮਜੀਤ ਕੌਰ ਸਰਹਿੰਦ ਅਤੇ ਊਧਮ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਜਵਾਈ ਦੀ ਜਿੱਤ ਦੀ ਪ੍ਰਰਾਪਤੀ 'ਤੇ ਮਾਣਮੱਤੀ ਖ਼ੁਸ਼ੀ ਮਹਿਸੂਸ ਕਰਦੇ ਹਨ।