ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਭਰ ਵਿਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਰਾਸ਼ਟਰੀ ਵਾਲਮੀਕਿ ਸਭਾ ਇੰਡੀਆ ਨੇ ਚੇਅਰਮੈਨ ਕੁਲਦੀਪ ਸਹੋਤਾ ਦੀ ਅਗਵਾਈ ਵਿਚ ਤ੍ਰੀਹ ਮੂਰਤੀ ਮੰਦਰ ਮਾਧੋਪੁਰ ਤੋਂ ਫਤਹਿਗੜ੍ਹ ਸਾਹਿਬ ਤਕ ਮੋਟਰਸਾਈਕਲ ਚੇਤਨਾ ਮਾਰਚ ਕੱਿਢਆ, ਜਿਸ ਨੂੰ ਆਲ ਇੰਡੀਆ ਇਲਾਹਾਬਾਦ ਬੈਂਕ ਇੰਪਲਾਈਜ਼ ਯੂਨੀਅਨ ਦੇ ਡਿਪਟੀ ਜਨਰਲ ਸਕੱਤਰ ਨਰੇਸ਼ ਵੈਦ ਨੇ ਝੰਡੀ ਦੇ ਕੇ ਰਵਾਨਾ ਕੀਤਾ, ਜਦਕਿ ਅਕਾਲੀ ਦਲ ਦੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬਾਬਾ ਸਾਹਿਬ ਬਹੁਤ ਹੀ ਉਚ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਪਰ ਕੁਝ ਸਵਾਰਥੀ ਲੋਕਾਂ ਨੇ ਉਨ੍ਹਾਂ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ। ਬਾਬਾ ਸਾਹਿਬ ਨੇ ਦੇਸ਼ ਹਿੱਤ ਲਈ ਕੰਮ ਕੀਤਾ, ਜਿਸ ਨੂੰ ਵਿਸਾਰਿਆ ਨਹੀਂ ਜਾ ਸਕਦਾ। ਜਿਸ ਸੰਵਿਧਾਨ ਦੇ ਬਲਬੁੱਤੇ 'ਤੇ ਦੇਸ਼ ਚੱਲ ਰਿਹਾ ਹੈ, ਉਹ ਬਾਬਾ ਸਾਹਿਬ ਦੀ ਦੇਣ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਅਧੂਰੇ ਸੁਪਨਿਆਂ 'ਪੜੋ੍ਹ, ਜੁੜੋ, ਸੰਘਰਸ਼ ਕਰੋ' ਨੂੰ ਪੂਰਾ ਕਰੀਏ। ਇਹ ਤਾਂ ਹੀ ਸੰਭਵ ਹੈ, ਜੇਕਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖਿਅਤ ਹੋਣਗੀਆਂ। ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਸਹੋਤਾ ਨੇ ਦੱਸਿਆ ਕਿ ਡਾ. ਅੰਬੇਡਕਰ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਰੇਲਵੇ ਰੋਡ ਦੇ ਰੈਲੀ ਦਾ ਸਵਾਗਤ ਕੀਤਾ ਗਿਆ ਅਤੇ ਕੇਲਿਆਂ ਅਤੇ ਪਾਣੀ ਦਾ ਲੰਗਰ ਲਾਇਆ ਗਿਆ। ਇਸ ਮੌਕੇ ਰਾਸ਼ਟਰੀ ਵਾਲਮੀਕਿ ਸਭਾ ਵੱਲੋਂ ਦੀਦਾਰ ਸਿੰਘ ਭੱਟੀ ਅਤੇ ਨਰੇਸ਼ ਵੈਦ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਬਡਲਾ, ਧਰਮਪਾਲ ਸਹੋਤਾ, ਰਜਿੰਦਰ ਗੋਗੀ, ਗੁਰਦਰਸ਼ਨ ਸਿੱਧੂਪੁਰ, ਪਾਲ ਸਿੰਘ ਸਹੋਤਾ ਪ੍ਰਤਾਪਗੜ੍ਹ, ਬਲਜਿੰਦਰ ਕੌਰ ਸੰਗਰੂਰ, ਸੁਖਮੀਤ ਸੁੱਖੀ, ਚਰਨਜੀਤ ਸਿੰਘ ਢੀਡਸਾ, ਅਸ਼ੋਕ ਕੁਮਾਰ, ਜਸਮੇਰ ਸੁਪਰਡੈਂਟ, ਡਾ. ਤਰਸੇਮ ਲਾਲ ਮੱਟੂ, ਕਮਲਜੀਤ ਮੱਟੂ, ਕੁਲਵੰਤ ਰਾਠੌਰ, ਜਸਪਾਲ ਸਿੰਘ ਨਿਆਤਪੁਰਾ, ਹੰਸ ਰਾਜ ਧਤੌਂਦਾ, ਸੋਨੂੰ ਭੂੰਬਕ, ਜਸਵਿੰਦਰ ਸਿੰਘ ਇੰਸਪੈਕਟਰ, ਮਨੋਜ ਕਸ਼ਯੱਪ ਬਸੀ ਪਠਾਣਾ, ਬੇਅੰਤ ਸਿੰਘ ਫਿਰੋਜ਼ਪੁਰ, ਗੁਰਦਰਸ਼ਨ ਸਿੱਧੂਪੁਰ, ਗੁਰਜੰਟ ਨੌਲੱਖਾ, ਗੁਰਦੀਪ ਬਹਾਦਰਗੜ੍ਹ, ਅਮਨ ਸਹੋਤਾ ਆਦਿ ਮੌਜੂਦ ਸਨ।