ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪਿੰਡ ਭੱਟਮਾਜਰਾ ਦੇ ਨਗਰ ਵਲੋਂ ਸੰਤ ਬਾਬਾ ਦਰਵਾਰਾ ਸਿੰਘ ਅਤੇ ਆੜ੍ਹਤੀ ਸਾਧੂ ਰਾਮ ਭੱਟਮਾਜਰਾ ਦੀ ਅਗਵਾਈ 'ਚ ਜੀਟੀ ਰੋਡ ਸਰਹਿੰਦ ਵਿਖੇ ਟਰੈਕਟਰ ਪਰੇਡ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕੇਂਦਰ ਨੇ ਅੰਦੋਲਨ ਕਰ ਰਹੇ ਸਮਾਜ ਭਲਾਈ ਸੰਸਥਾਵਾਂ ਦੇ ਮੁਖੀਆਂ ਤੇ ਕਿਸਾਨ ਆਗੂਆਂ 'ਤੇ ਪਰਚੇ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕੇਂਦਰ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਸਮਾਜ ਸੇਵਕ ਅਵਤਾਰ ਸਿੰਘ, ਠੇਕੇਦਾਰ ਤੇਜਾ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਸਤਨਾਮ ਸਿੰਘ ਬੱਤਰਾ, ਮਨੋਜ ਕੁਮਾਰ , ਜਗਤਾਰ ਸਿੰਘ ਜਲਵੇੜਾ, ਯਾਦਵਿੰਦਰ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਜੀਤ ਸਿੰਘ, ਬੂਟਾ ਸਿੰਘ ਆਦਿ ਮੌਜੂਦ ਸਨ।
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੀਤੀ ਪਰੇਡ
Publish Date:Wed, 27 Jan 2021 05:35 PM (IST)

