ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤਕ ਇਕ ਲੱਖ 92 ਹਜ਼ਾਰ 214 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ 'ਚੋਂ ਵੱਖ-ਵੱਖ ਖਰੀਦ ਏਜੰਸੀਆਂ ਤੇ ਵਪਾਰੀਆਂ ਵੱਲੋਂ ਇਕ ਲੱਖ 91 ਹਜ਼ਾਰ 854 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਏਡੀਸੀ ਅਨੁਪਿ੍ਰਤਾ ਜੌਹਲ ਨੇ ਦੱਸਿਆ ਕਿ ਮੰਡੀਆਂ 'ਚੋਂ ਇਕ ਲੱਖ 65 ਹਜ਼ਾਰ 148 ਮੀਟਿ੍ਕ ਟਨ ਝੋਨੇ ਦੀ ਲਿਫਟਿੰਗ ਕਰਵਾਈ ਗਈ ਹੈ ਅਤੇ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ 280 ਕਰੋੜ 28 ਲੱਖ ਰੁਪਏ ਜਾਰੀ ਕੀਤੇ ਗਏ ਹਨ। ਖਰੀਦੇ ਝੋਨੇ 'ਚੋਂ ਪਨਗ੍ਰੇਨ ਵੱਲੋਂ 84213 ਮੀਟਿ੍ਕ ਟਨ, ਮਾਰਕਫੈੱਡ ਵੱਲੋਂ 41103 ਮੀਟਿ੍ਕ ਟਨ, ਪਨਸਪ ਵੱਲੋਂ 43355 ਮੀਟਿ੍ਕ ਟਨ, ਵੇਅਰ ਹਾਊਸ ਵੱਲੋਂ 19846 ਮੀਟਿ੍ਕ ਟਨ, ਐੱਫਸੀਆਈ ਵੱਲੋਂ 1037 ਮੀਟਿ੍ਕ ਟਨ ਤੇ ਵਪਾਰੀਆਂ ਵੱਲੋਂ 300 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।