ਯੂਥ ਆਗੂ ਦਿਲਮਨਪ੍ਰੀਤ ਰੁੜਕੀ ਦਾ ਕੀਤਾ ਸਨਮਾਨ
‘ਆਪ’ ਸਰਕਾਰ ਦਾ ਭਾਂਡਾ ਫੁੱਟਣਾ ਨਿਸ਼ਚਿਤ: ਰਾਜੂ ਖੰਨਾ
Publish Date: Sun, 07 Dec 2025 06:09 PM (IST)
Updated Date: Sun, 07 Dec 2025 06:12 PM (IST)

ਫ਼ੋਟੋ ਫ਼ਾਈਲ: 22-ਪਿੰਡ ਉੱਚੀ ਰੁੜਕੀ ਵਿਚ ਮੀਟਿੰਗ ਦੌਰਾਨ ਯੂਥ ਆਗੂ ਦਿਲਮਨਪ੍ਰੀਤ ਸਿੰਘ ਦਾ ਸਨਮਾਨ ਕਰਦੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਉੱਚੀ ਰੁੜਕੀ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪੰਜਾਬ ਦੀ ਆਪ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਝੂਠੀਆਂ ਗਾਰੰਟੀਆਂ ਤੇ ਧੋਖੇ ਨਾਲ ਬਣੀ ਇਹ ਸਰਕਾਰ ਦਾ ਅਸਲ ਚਿਹਰਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਬੇਨਕਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਦਲ ਨਾਲ ਹਰ ਰੋਜ਼ ਵੱਡੀ ਗਿਣਤੀ ਵਿਚ ਨੌਜਵਾਨ ਤੇ ਵਰਕਰ ਜੁੜ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਯੂਥ ਆਗੂ ਦਿਲਮਨਪ੍ਰੀਤ ਸਿੰਘ ਰੁੜਕੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮੀਟਿੰਗ ਵਿਚ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਰਣਜੀਤ ਸਿੰਘ ਘੋਲਾ ਰੁੜਕੀ, ਕੰਵਲਜੀਤ ਸਿੰਘ ਗਿੱਲ, ਜਥੇਦਾਰ ਹਰਿੰਦਰ ਸਿੰਘ ਦੀਵਾ, ਡਾ. ਅਰੁਜਨ ਸਿੰਘ (ਪ੍ਰਧਾਨ), ਰਾਜਿੰਦਰ ਸਿੰਘ ਰਾਜੀ ਬਲਿੰਗ, ਗੁਰਪ੍ਰੀਤ ਸਿੰਘ ਰੁੜਕੀ, ਬਚਿੱਤਰ ਸਿੰਘ (ਸਾਬਕਾ ਸਰਪੰਚ), ਅਮਨਦੀਪ ਸਿੰਘ ਅਮਨ, ਹਰਕੰਵਲ ਸਿੰਘ, ਮਲਕੀਤ ਸਿੰਘ (ਸਾਬਕਾ ਸਰਪੰਚ), ਸੰਮੀ ਰੁੜਕੀ, ਵਰਿੰਦਰ ਸਿੰਘ ਟਿੰਕੂ, ਮਨਿੰਦਰ ਸਿੰਘ ਰੁੜਕੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂ ਮੌਜੂਦ ਸਨ।