ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਲਿਤ ਆਗੂ ਅਤੇ ਸੂਬਾ ਸਰਕਾਰ 'ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕਰਨ 'ਤੇ ਕਾਂਗਰਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਾਰਕੀਟ ਕਮੇਟੀ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ,ਨਗਰ ਕੌਂਸਲ ਪ੍ਰਧਾਨ ਰਵਿੰਦਰ ਰਿੰਕੂ,ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗੜੀ,ਵਿਧਾਇਕ ਦੇ ਦਫਤਰ ਇੰਚਾਰਜ ਜਸਵੀਰ ਸਿੰਘ ਭਾਦਲਾ ਆਦਿ ਵੱਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਮਾਰਕੀਟ ਕਮੇਟੀ ਵਿਖੇ ਦੁਕਾਨਦਾਰਾਂ ਤੇ ਰਾਹਗੀਰਾਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜਾਹਰ ਕੀਤੀ ਗਈ। ਇਸ ਮੌਕੇ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ, ਕੌਂਸਲ ਪ੍ਰਧਾਨ ਰਵਿੰਦਰ ਰਿੰਕੂ,ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗੜੀ,ਜਾਟ ਮਹਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਨੇਤਾ,ਹਰਭਜਨ ਸਿੰਘ ਨਾਮਧਾਰੀ,ਬਲਵੀਰ ਸਿੰਘ,ਸਮੀਰ ਕਪਲਿਸ਼,ਸ਼ਿਆਮ ਗੌਤਮ,ਕਰਮਜੀਤ ਸਿੰਘ ਢੀਡਸਾ,ਦਵਿੰਦਰ ਸਿੰਘ ਸਹੀਦਗੜ੍ਹ,ਲਖਵੀਰ ਸਿੰਘ ਲਛਮਨਗੜ੍ਹ,ਨਰੰਜਣ ਕੁਮਾਰ,ਰਾਜ ਕੁਮਾਰ ਵਧਵਾ,ਪਵਨ ਬਾਂਸਲ ਬਿੱਟਾ,ਅਸ਼ੋਕ ਗੌਤਮ,ਕਿਸੋਰੀ ਲਾਲ,ਜਸਵੀਰ ਸਿੰਘ ਭਾਦਲਾ ਆਦਿ ਮੌਜੂਦ ਸਨ।