ਪੱਤਰ ਪੇ੍ਰਰਕ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਪ੍ਰਰਾਪਰਟੀ ਐਡਵਾਈਜ਼ਰਾਂ ਦੀ ਇਕ ਸਾਂਝੀ ਬੈਠਕ ਰਾਮ ਮੂਰਤੀ ਕਾਹੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪ੍ਰਰਾਪਰਟੀ ਅਡਵਾਈਜ਼ਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਰਾਪਰਟੀ ਸਲਾਹਕਾਰਾਂ ਨੇ ਦੁਖ ਭਰੇ ਲਹਿਜੇ ਵਿੱਚ ਦੱਸਿਆ ਕਿ ਹਰ ਸੀਟ 'ਤੇ ਬੈਠਾ ਅਧਿਕਾਰੀ ਉਨਾਂ੍ਹ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਜਿਸ ਕਾਰਨ ਉਨਾਂ੍ਹ ਨੂੰ ਆਪਣੇ ਕਿੱਤੇ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਤੰਤਰ ਤੋਂ ਪੇ੍ਸ਼ਾਨ ਪ੍ਰਰਾਪਰਟੀ ਐਡਵਾਈਜ਼ਰਾਂ ਨੇ ਫ਼ੈਸਲਾ ਕੀਤਾ ਕਿ ਜੇਕਰ ਸੀਟਾਂ ਤੇ ਬੈਠੇ ਅਧਿਕਾਰੀਆਂ ਦਾ ਇਹੋ ਰਵੱਈਆ ਰਿਹਾ ਤਾਂ ਉਹ ਮਜਬੂਰ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸੜਕਾਂ 'ਤੇ ਆ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। ਉਨਾਂ੍ਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨਾਂ੍ਹ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਣ ਵਾਲੇ ਆਮ ਵਿਅਕਤੀਆਂ ਨੂੰ ਇਨਾਂ੍ਹ ਪੇ੍ਸ਼ਾਨੀਆਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਪ੍ਰਧਾਨ ਰਾਮ ਮੂਰਤੀ ਕਾਹੜਾ, ਗੁਰਮੁਖ ਸਿੰਘ ਭੋਲਾ, ਤਜਿੰਦਰ ਸਿੰਘ, ਅੰਕਿਤ ਬਾਂਸਲ, ਭਗਵਾਨ ਦਾਸ ਪੱਪੂ, ਟਿੰਕੂ ਸਿੰਘ, ਜੈ ਪ੍ਰਕਾਸ਼, ਰਾਹੁਲ ਕੁਮਾਰ, ਦਿਪਾਂਸ਼ੂ ਜਿੰਦਲ ਦੀਪੂ, ਕੁਲਦੀਪ ਸਿੰਘ ਦੀਪ, ਅਸ਼ਵਨੀ ਕੁਮਾਰ, ਮਨੋਜ ਕੁਮਾਰ, ਪ੍ਰਵੀਨ ਕੁਮਾਰ, ਰਾਜੂ, ਸੁਰਿੰਦਰ ਕੁਮਾਰ, ਗਗਨਦੀਪ ਸਿੰਘ, ਰਿੰਕੂ ਬਾਵਾ, ਜਾਵੇਦ ਸ਼ਰਮਾ, ਦਿਨੇਸ਼ ਕੁਮਾਰ ਲਵਲੀ, ਮੁਸ਼ਤਾਗ ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਧੀਮਾਨ ਬਿੱਟੂ, ਰਵਿੰਦਰ ਸਿੰਘ ਰਿੰਕੂ, ਹਰਪ੍ਰਰੀਤ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਧਰਮਪਾਲ ਧਰਮਾ, ਨਿਤਿਨ ਕੁਮਾਰ, ਅੰਮਿ੍ਤਪਾਲ ਸਿੰਘ ਹੈਪੀ, ਗਜਾਨੰਦ, ਸੋਹਣ ਸਿੰਘ ਭੋਲਾ, ਸਾਧੂ ਰਾਮ, ਵਿਸ਼ਨੂੰ ਸ਼ਰਮਾ, ਜਗਦੀਸ਼ ਅਰੋੜਾ, ਪੇ੍ਮ ਕੁਮਾਰ ਬੋਪਾਰਾਏ, ਨਵੀਨ ਕੁਮਾਰ, ਭਰਤ ਰਾਮ, ਹਰਜਿੰਦਰ ਕਟਾਰੀਆ, ਅਰੁਣ ਜੈਸਵਾਲ, ਇੰਦਰਜੀਤ ਸਿੰਘ ਮਾਨ, ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ ਰਿੰਪੀ ਮੌਜੂਦ ਸਨ।